ਇੱਕ ਕਰੋੜ ਦਾ ਚਿੱਟਾ ਪੀ ਕੇ ਮਰਨ ਵਾਲੇ ਗਾਇਕ ਦੇ ਘਰ ਪੁੱਜੇ ‘ਆਪ’ ਆਗੂ ਹਰਪਾਲ ਚੀਮਾ
ਬਰਨਾਲਾ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨਸ਼ਿਆਂ ਨੂੰ ਖਤਮ ਕਰਨ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਤੇ ‘ਆਪ’ ਵਿਧਾਇਕ ਹਰਪਾਲ ਚੀਮਾ ਨੇ ਕੀਤਾ ਹੈ। ਹਰਪਾਲ ਚੀਮਾ ਅੱਜ ਉਸ ਗਾਇਕ ਦੇ ਬਰਨਾਲਾ ‘ਚ ਪੈਂਦੇ ਪਿੰਡ ਮਹਿਲ ਕਲਾਂ ਪਹੁੰਚੇ, ਜਿੱਥੇ ਪੰਜਾਬੀ ਗਾਇਕ ਗਗਨਦੀਪ ਸਿੰਘ ਲੰਘੀ 28 ਜੂਨ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਗਾਇਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਗਗਨਦੀਪ ਘੱਟੋ-ਘੱਟ ਇਕ ਕਰੋੜ ਤੋਂ ਜ਼ਿਆਦਾ ਦਾ ਚਿੱਟਾ ਪੀ ਚੁੱਕਾ ਹੈ। ਇਸ ਮੌਕੇ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਦਾ ਰਾਜਾ ਆਪਣੇ ਮਹਿਲਾਂ ਵਿਚ ਐਸ਼ਪ੍ਰਸਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਭੇਂਟ ਚੜ੍ਹ ਰਹੇ ਹਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਹਾਜ਼ਰ ਸਨ।
Check Also
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਕਿਹਾ : ਚੰਡੀਗੜ੍ਹ ਪੰਜਾਬ ਦਾ ਹੈ, ਅਸੀਂ ਇਕ ਇੰਚ ਵੀ ਜਗ੍ਹਾ ਕਿਸੇ ਨੂੰ ਨਹੀਂ ਦਿਆਂਗੇ …