Breaking News
Home / ਕੈਨੇਡਾ / Front / ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਰੀਕੀ ਦੇਸ਼ ਕੋਮੋਰੋਸ ਦਾ ਝੰਡਾ ਲੱਗਾ ਇਕ ਤੇਲ ਵਾਲਾ ਸਮੁੰਦਰੀ ਟੈਂਕਰ ਲੰਘੀ 14 ਜੁਲਾਈ ਨੂੰ ਓਮਾਨ ਦੇ ਤੱਟ ’ਤੇ ਡੁੱਬਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਇਸ ਸਮੁੰਦਰੀ ਟੈਂਕਰ ਵਿਚ 13 ਭਾਰਤੀਆਂ ਸਣੇ 16 ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 9 ਕਰੂ ਮੈਂਬਰਾਂ ਨੂੰ ਤਾਂ ਸੁਰੱਖਿਅਤ ਲੱਭ ਲਿਆ ਗਿਆ ਸੀ ਅਤੇ ਇਕ ਕਰੂ ਮੈਂਬਰ ਮਿ੍ਰਤਕ ਪਾਇਆ ਗਿਆ ਸੀ। ਇਸ ਜਹਾਜ਼ ਦੇ ਚਾਲਕ ਦਲ ਵਿਚ ਪਠਾਨਕੋਟ ਨਿਵਾਸੀ ਮਰਚੈਂਟ ਨੇਵੀ ਅਫਸਰ ਰਾਜਿੰਦਰ ਸਿੰਘ ਵੀ ਸ਼ਾਮਲ ਸੀ। ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਨੇਵੀ ਅਫਸਰ ਰਾਜਿੰਦਰ ਸਿੰਘ ਦੀ ਪਤਨੀ ਨਿਰਮਲ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ 11 ਜੁਲਾਈ ਨੂੰ ਹੀ ਡਿਊਟੀ ’ਤੇ ਗਿਆ ਸੀ ਅਤੇ 14 ਜੁਲਾਈ ਨੂੰ ਖਬਰ ਆ ਗਈ ਕਿ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨੇਵੀ ਅਫਸਰ ਰਾਜਿੰਦਰ ਸਿੰਘ ਸਣੇ 6 ਕਰੂ ਮੈਂਬਰ ਅਜੇ ਵੀ ਲਾਪਤਾ ਹੀ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਦਾ ਭਰੋਸਾ ਮਿਲਣ ’ਤੇ ਚੰਡੀਗੜ੍ਹ ’ਚੋਂ ਕਿਸਾਨਾਂ ਨੇ ਮੁਕਾਇਆ ਅੰਦੋਲਨ

ਕਿਸਾਨਾਂ ਨੇ ਪੰਜ ਰੋਜ਼ਾ ਅੰਦੋਲਨ ਕੀਤਾ ਸਮਾਪਤ ਚੰਡੀਗੜ੍ਹ/ਬਿਊਰੋ ਨਿਊਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ …