Breaking News
Home / ਪੰਜਾਬ / ਵਿਜੇ ਸਾਂਪਲਾ ਵੱਲੋਂ ਪੰਜਾਬ ਭਾਜਪਾ ਦੀ ਨਵੀਂ ਟੀਮ ਦਾ ਐਲਾਨ

ਵਿਜੇ ਸਾਂਪਲਾ ਵੱਲੋਂ ਪੰਜਾਬ ਭਾਜਪਾ ਦੀ ਨਵੀਂ ਟੀਮ ਦਾ ਐਲਾਨ

logo-2-1-300x105-3-300x1058 ਮੀਤ ਪ੍ਰਧਾਨ, 2 ਜਨਰਲ ਸਕੱਤਰ ਅਤੇ 8 ਸਕੱਤਰ ਨਿਯੁਕਤ, ਨਵਜੋਤ ਕੌਰ ਸਿੱਧੂ ਨੂੰ ਜਗ੍ਹਾ ਨਹੀਂ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਆਪਣੀ ਅਹੁਦੇਦਾਰਾਂ ਦੀ ਟੀਮ ਦਾ ਐਲਾਨ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਿਚ 8 ਨਵੇਂ ਮੀਤ ਪ੍ਰਧਾਨ, ਇਕ ਜੱਥੇਬੰਦਕ ਜਨਰਲ ਸਕੱਤਰ ਸਮੇਤ 2 ਜਨਰਲ ਸਕੱਤਰ, 8 ਸਕੱਤਰ, ਮੀਡੀਆ ਸਕੱਤਰ, ਕੈਸ਼ੀਅਰ, ਦਫ਼ਤਰ ਸਕੱਤਰ ਸਮੇਤ ਮਹਿਲਾ ਮੋਰਚਾ, ਐਸ.ਸੀ. ਮੋਰਚਾ ਅਤੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨਾਂ ਦਾ ਫੈਸਲਾ ਕੀਤਾ ਗਿਆ ਹੈ। ਇਸ ਨਵੀਂ ਟੀਮ ਵਿਚ ਡਾ: ਨਵਜੋਤ ਕੌਰ ਸਿੱਧੂ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਸਾਂਪਲਾ ਨੇ ਕਿਹਾ ਕਿ ਅਜੇ ਹੋਰ ਮੋਰਚਿਆਂ ਦਾ ਐਲਾਨ ਹੋਣਾ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਵੀਂ ਟੀਮ ਵਿਚ ਹਰਜੀਤ ਸਿੰਘ ਗਰੇਵਾਲ, ਰਾਕੇਸ਼ ਰਾਠੌਰ, ਐਡਵੋਕੇਟ ਅਨਿਲ ਸਰੀਨ, ਰਾਜਕੁਮਾਰ ਪਾਠੀ, ਸੰਦੀਪ ਰਿਣਵਾ, ਉਮੇਸ਼ ਸ਼ਾਕਰ, ਅਰਚਨਾ ਦੱਤ, ਇਕਬਾਲ ਲਾਲਪੁਰਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦਿਨੇਸ਼ ਕੁਮਾਰ ਨੂੰ ਜਥੇਬੰਦਕ ਜਨਰਲ ਸਕੱਤਰ ਅਤੇ ਮਨਜੀਤ ਸਿੰਘ ਰਾਏ ਅਤੇ ਕੇਵਲ ਕੁਮਾਰ ਨੂੰ ਜਨਰਲ ਸਕੱਤਰ, ਵਿਨੀਤ ਜੋਸ਼ੀ, ਸੁਭਾਸ਼ ਸ਼ਰਮਾ, ਅਮਨਦੀਪ ਸਿੰਘ ਪੁਨੀਆ, ਵੀਰਾਨ ਵਾਲੀ, ਰੇਨੂੰ ਥਾਪਰ, ਅਨਿਲ ਸੱਚਰ, ਵਿਜੈ ਪੂਰੀ ਅਤੇ ਜੈਸ੍ਰੀ ਗੁਲਾਟੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੀਵਾਨ ਅਮਿਤ ਅਰੋੜਾ ਨੂੰ ਮੀਡੀਆ ਸਕੱਤਰ ਅਤੇ ਸੁਬੋਧ ਵਰਮਾ ਸਹਿ-ਮੀਡੀਆ ਸਕੱਤਰ, ਗੁਰਦੇਵ ਸ਼ਰਮਾ (ਦੇਬੀ) ਕੈਸ਼ੀਅਰ, ਆਦਰਸ਼ ਭਾਟੀਆ ਉਪ-ਕੈਸ਼ੀਅਰ ਅਤੇ ਰਾਜਕੁਮਾਰ ਭਾਟੀਆ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ-ਨਾਲ ਮੋਨਾ ਜੈਸਵਾਲ ਨੂੰ ਮਹਿਲਾ ਮੋਰਚਾ, ਮਨਜੀਤ ਬਾਲੀ ਨੂੰ ਐਸ.ਸੀ. ਮੋਰਚਾ ਅਤੇ ਸੁਖਪਾਲ ਸਿੰਘ ਨੰਨੂੰ ਨੂੰ ਕਿਸਾਨ ਮੋਰਚੇ ਦਾ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …