22.8 C
Toronto
Tuesday, August 18, 2026
spot_img
Homeਪੰਜਾਬਪੰਜਾਬ 'ਚ ਭਾਜਪਾ ਦੇ ਦੋ ਮੰਤਰੀਆਂ ਦੀ ਹੋਏਗੀ ਛੁੱਟੀ

ਪੰਜਾਬ ‘ਚ ਭਾਜਪਾ ਦੇ ਦੋ ਮੰਤਰੀਆਂ ਦੀ ਹੋਏਗੀ ਛੁੱਟੀ

ਪੰਜਾਬ ‘ਚ ਭਾਜਪਾ ਦੇ ਦੋ ਮੰਤਰੀਆਂ ਦੀ ਹੋਏਗੀ ਛੁੱਟੀਮਨੋਰੰਜਨ ਕਾਲੀਆ ਤੇ ਦਿਨੇਸ਼ ਕੁਮਾਰ ਬੱਬੂ ਬਣ ਸਕਦੇ ਹਨ ਨਵੇਂ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਕੁਝ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਕੇ ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾ ਸਕਦੀ ਹੈ। ਜਾਣਕਾਰੀ ਅਨੁਸਾਰ ਦੋ ਮੰਤਰੀਆਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਮੰਤਰੀ ਬਣਾਉਣਾ ਤਕਰੀਬਨ ਤੈਅ ਹੋ ਚੁੱਕਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਭਲਕੇ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਹੈ ਜਿਸ ਦੀ ਅਗਵਾਈ ਪਾਰਟੀ ਇੰਚਾਰਜ ਪ੍ਰਭਾਤ ਝਾਅ ਕਰਨਗੇ। ਇਸ ਮੀਟਿੰਗ ਵਿਚ ਚਾਰੇ ਮੰਤਰੀਆਂ ਨੂੰ ਵੀ ਬੁਲਾਇਆ ਗਿਆ ਹੈ।
ਮੰਨਿਆ ਜਾ ਰਿਹਾ ਕਿ ਨਵੇਂ ਮੰਤਰੀਆਂ ਵਿਚ ਮਨੋਰੰਜਨ ਕਾਲੀਆ ਤੇ ਦਿਨੇਸ਼ ਕਮਾਰ ਬੱਬੂ ਮੰਤਰੀ ਬਣਾਏ ਜਾ ਸਕਦੇ ਹਨ। ਪੁਰਾਣਿਆਂ ਵਿਚੋਂ ਅਨਿਲ ਜੋਸ਼ੀ ਤੇ ਮਦਨ ਮੋਹਨ ਮਿੱਤਲ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਨੂੰ ਦਿਨੇਸ਼ ਕੁਮਾਰ ਬੱਬੂ ਦੀ ਥਾਂ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇੱਕ ਵਾਰ ਸ਼ਾਂਤਾ ਕੁਮਾਰ ਦੇ ਭਾਜਪਾ ਇੰਚਾਰਜ ਹੁੰਦਿਆਂ ਵੀ ਸਾਰੇ ਮੰਤਰੀਆਂ ਤੋਂ ਅਸਤੀਫੇ ਲੈ ਲਏ ਗਏ ਸਨ ਪਰ ਬਾਅਦ ਵਿਚ ਪਾਰਟੀ ਨੇ ਇਹ ਫੈਸਲਾ ਬਦਲ ਦਿੱਤਾ ਸੀ।

RELATED ARTICLES
POPULAR POSTS