16.2 C
Toronto
Sunday, October 19, 2025
spot_img
Homeਪੰਜਾਬਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

Image Courtesy :jagbani(punjabkesar)

ਜਲਾਲਪੁਰ ਨੇ ਸੁਖਬੀਰ ਨੂੰ ਕੀਤਾ ਚੈਲੰਜ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਤੇ ਅੱਜ ਕੈਪਟਨ ਸਰਕਾਰ ਖ਼ਿਲਾਫ਼ ਰਾਜਪੁਰਾ ਨੇੜੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਘਨੌਰ ਹਲਕੇ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਵਿਚ ਸੁਖਬੀਰ ਬਾਦਲ ਦਾ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਜਲਾਲਪੁਰ ਨੇ ਸੁਖਬੀਰ ਨੂੰ ਚੈਲੰਜ ਕੀਤਾ ਕਿ ਉਹ ਮੇਰੇ ਨਾਲ ਦਰਬਾਰ ਸਾਹਿਬ ਚੱਲਣ ਤੇ ਅਰਦਾਸ ਕਰਾ ਕੇ ਕਹਿਣ ਕਿ ਜਲਾਲਪੁਰ ਦੇ ਸ਼ਰਾਬ ਮਾਫੀਆ ਨਾਲ ਸਬੰਧ ਹਨ। ਫਿਰ ਮੈਂ ਵਿਧਾਇਕੀ ਤੋਂ ਅਸਤੀਫ਼ਾ ਦੇ ਦਿਆਂਗਾ ਅਤੇ ਆਪਣੇ ਖ਼ਿਲਾਫ਼ ਖੁਦ ਐਫ.ਆਈ.ਆਰ. ਵੀ ਦਰਜ ਕਰਵਾਵਾਂਗਾ। ਮਦਨ ਲਾਲ ਜਲਾਲਪੁਰ ਨੇ ਇਹ ਵੀ ਕਿਹਾ ਕਿ
ਉਹ ਆਪਣੇ ਹਲਕੇ ਵਿਚੋਂ ਸ਼ਰਾਬ ਮਾਫੀਆ ਨਹੀਂ ਖਤਮ ਕਰ ਸਕੇ, ਇਸ ਬਾਰੇ ਉਨ੍ਹਾਂ ਨੇ ਪ੍ਰਨੀਤ ਕੌਰ ਨੂੰ ਵੀ ਕਿਹਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ।

RELATED ARTICLES
POPULAR POSTS