
ਰਾਜਾ ਵੜਿੰਗ ਨੂੰ ਅਕਾਲੀ ਆਗੂ ਚਰਨਜੀਤ ਬਰਾੜ ਨੇ ਦਿੱਤਾ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਲੰਘੇ ਕੱਲ੍ਹ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕਰ ਦਿੱਤੀ। ਇਸ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਅਤੇ ਕਾਂਗਰਸੀ ਤੇ ਅਕਾਲੀ ਆਗੂ ਟਵਿੱਟਰ ਉਤੇ ਮਿਹਣੋ-ਮਿਹਣੀ ਹੋ ਰਹੇ ਹਨ। ਪੰਜਾਬ ਸਰਕਾਰ ਵਲੋਂ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਤੋਂ ਉਤਸ਼ਾਹ ਵਿਚ ਆਏ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਕੈਪਟਨ ਸਾਹਿਬ ਦੋ ਸਮਾਰਟ ਫੋਨ ਬਾਦਲ ਪਰਿਵਾਰ ਨੂੰ ਭੇਜੇ ਜਾਣ ਤਾਂ ਜੋ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਪੰਜਾਬ ਦੇ ਮੁੱਦੇ ਚੁੱਕ ਸਕਣ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਅਸੀਂ ਫੋਨ ਰੀਚਾਰਜ ਵੀ ਕਰਵਾ ਕੇ ਦਿਆਂਗੇ। ਰਾਜਾ ਵੜਿੰਗ ਦੇ ਇਸ ਟਵੀਟ ਤੋਂ ਬਾਅਦ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਵੀ ਟਵੀਟ ਕਰਕੇ ਕਾਂਗਰਸ ਪਾਰਟੀ ਦੀ ਅੰਦਰੂਨੀ ਖਾਨਾਜੰਗੀ ‘ਤੇ ਨਿਸ਼ਾਨਾ ਸਾਧਿਆ । ਚਰਨਜੀਤ ਬਰਾੜ ਨੇ ਲਿਖਿਆ ਕਿ “ਵੜਿੰਗ ਸਾਹਿਬ ਤੁਸੀਂ ਫੋਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਦੂਲੋਂ ਨੂੰ ਭੇਜੋ ਤਾਂ ਕਿ ਕੈਪਟਨ ਅਮਰਿੰਦਰ ਤੇ ਸੋਨੀਆ ਗਾਂਧੀ ਨਾਲ ਗੱਲ ਹੋ ਜਾਇਆ ਕਰੇ।