ਪਾਕਿਸਤਾਨੀ ਸਮੱਗਲਰਾਂ ਨਾਲ ਸੀ ਇਨ੍ਹਾਂ ਦੇ ਸਬੰਧ
ਤਰਨਤਾਰਨ/ਬਿਊਰੋ ਨਿਊਜ਼
ਲੰਬੇ ਸਮੇਂ ਤੋਂ ਖ਼ੁਫ਼ੀਆ ਏਜੰਸੀਆਂ ਦੇ ਨਿਸ਼ਾਨੇ ‘ਤੇ ਚੱਲ ਰਹੇ ਦੋ ਕੌਮਾਂਤਰੀ ਸਮੱਗਲਰਾਂ ਜੋਰਾ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਤੋਂ ਮੰਗਵਾਈ 13 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਇਨ੍ਹਾਂ ਦਾ ਤੀਜਾ ਸਾਥੀ ਪਵਨਦੀਪ ਸਿੰਘ ਨਿਵਾਸੀ ਸਿੱਧਵਾਂ ਫ਼ਰਾਰ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਤਿੰਨੋਂ ਪਾਕਿਸਤਾਨ ‘ਚ ਬੈਠੇ ਨਸ਼ਾ ਸਮੱਗਲਰਾਂ ਨਾਲ ਰਾਬਤਾ ਕਾਇਮ ਕਰਕੇ ਹੈਰੋਇਨ ਦੀਆਂ ਕਈ ਖੇਪਾਂ ਮੰਗਵਾ ਚੁੱਕੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜੋਰਾ ਸਿੰਘ ਨਿਵਾਸੀ ਮਹਿੰਦੀਪੁਰ, ਰਣਜੀਤ ਸਿੰਘ ਨਿਵਾਸੀ ਹਵੇਲੀਆਂ ਤੇ ਪਵਨਦੀਪ ਤਿੰਨੋਂ ਹੀ ਬਦਨਾਮ ਸਮੱਗਲਰ ਹਨ ਤੇ ਇਨ੍ਹਾਂ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਇਹ ਤਿੰਨੋਂ ਪਾਕਿਸਤਾਨ ਨਾਲ ਕਈ ਸਾਲਾਂ ਤੋਂ ਸਮੱਗਿਲੰਗ ਦਾ ਧੰਦਾ ਚਲਾ ਰਹੇ ਹਨ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …