15.8 C
Toronto
Wednesday, September 23, 2026
spot_img
Homeਪੰਜਾਬਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸਵਾਗਤ

ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸਵਾਗਤ

ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸਵਾਗਤਸੁਖਜਿੰਦਰ ਰੰਧਾਵਾ ਨੇ ਕਸਿਆ ਤਿੱਖਾ ਤਨਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਸਵਾਗਤ ਕੀਤਾ ਹੈ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਇਕ ਸਹੀ ਆਦਮੀ ਨੂੰ ਸਹੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਹੁਣ ਜਾਖੜ ਵਰਗੇ ਇਮਾਨਦਾਰ ਨੇਤਾ ਜ਼ਿਆਦਾ ਦੇਰ ਤੱਕ ਕਾਂਗਰਸ ਵਿਚ ਨਹੀਂ ਰਹਿ ਸਕਦੇ। ਇਸੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਤਿੱਖਾ ਤਨਜ ਕੱਸਦਿਆਂ ਸ਼ੋਸ਼ਲ ਮੀਡੀਆ ’ਤੇ ਇਕ ਸ਼ੇਅਰ ਸਾਂਝਾ ਕਰਦਿਆਂ ਲਿਖਿਆ, ‘‘ਹੋਕਰ ਰੁਖਸਤ ਹਮਾਰੀ ਮਹਿਫਿਲ ਸੇ ਵਹ ਬੇਵਫਾ – ਆਜ ਖੁਦ ਕੋ ਬੇਵਫਾਈ ਕੇ ਬਾਜ਼ਾਰ ਮੇਂ ਨੀਲਾਮ ਕਰ ਆਯਾ।’’

 

RELATED ARTICLES
POPULAR POSTS