Breaking News
Home / ਪੰਜਾਬ / ਜਹਾਂਗੀਰ ਦੇ ਗੁਰਦੁਆਰੇ ‘ਚ ਪਾਵਨ ਸਰੂਪ ਦੀ ਬੇਅਦਬੀ

ਜਹਾਂਗੀਰ ਦੇ ਗੁਰਦੁਆਰੇ ‘ਚ ਪਾਵਨ ਸਰੂਪ ਦੀ ਬੇਅਦਬੀ

logo-2-1-300x105-3-300x105ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਘਟਨਾ ਦੀ ਨਿਖੇੂਥ
ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਨੇੜਲੇ ਪਿੰਡ ਜਹਾਂਗੀਰ ਦੇ ਗੁਰਦੁਆਰੇ ਵਿੱਚ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਖ਼ਤ ਸ਼ਬਦਾਂ ਵਿਚ ઠਨਿਖੇਧੀ ਕੀਤੀ ਹੈ। ਜਦੋਂ ਗ੍ਰੰਥੀ ਪਾਵਨ ਸਰੂਪ ਦੇ ਸੁੱਖ ਆਸਨ ਲਈ ਗੁਰਦੁਆਰੇ ਆਇਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਹੋਏ ਦੇਖੇ। ਇਹ ਅੰਗ ਸਰੂਪ ਦੇ ਨਾਲ ਹੀ ਰੱਖੇ ਗਏ ਸਨ ਅਤੇ ਉਪਰ ਰੁਮਾਲਾ ਦਿੱਤਾ ਹੋਇਆ ਸੀ। ਨੁਕਸਾਨੇ ਗਏ ਅੰਗਾਂ ਦੀ ਗਿਣਤੀ 12 ਹੈ, ਜਿਨ੍ਹਾਂ ਨੂੰ ਅਗਨ ਭੇਟ ਕਰਨ ਦਾ ਵੀ ਯਤਨ ਕੀਤਾ ਗਿਆ। ਨੇੜਿਉਂ ਇਕ ਮਾਚਸ ਵੀ ਮਿਲੀ ਹੈ, ਜੋ ਸ਼ਾਇਦ ਸਲ੍ਹਾਬੀ ਹੋਈ ਸੀ। ઠਕੁਝ ਅੰਗ ਝੁਲਸੇ ਹੋਏ ਹਨ। ਗ੍ਰੰਥੀ ਮੋਹਨ ਸਿੰਘ ਨੇ ਪਿੰਡ ਵਾਸੀਆਂ ਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਦਾ ਅਮਲਾ ਮੌਕੇ ‘ਤੇ ਪੁੱਜਾ, ਜਿਨ੍ਹਾਂ ਨੇ ਪ੍ਰਭਾਵਿਤ ਸਰੂਪ ਨੂੰ ਮਾਣ ਸਤਿਕਾਰ ਨਾਲ ਗੁਰਦੁਆਰਾ ਰਾਮਸਰ ਵਿਖੇ ਪਹੁੰਚਾਇਆ। ਸਤਿਕਾਰ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦਾ ਅਮਲਾ ਜਾਂਚ ਕੀਤੇ ਬਿਨਾਂ ਹੀ ਪ੍ਰਭਾਵਿਤ ਸਰੂਪ ਲੈ ਗਿਆ ਹੈ। ਪਿੰਡ ਦੇ ਸਰਪੰਚ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਇਹ ਘਟਨਾ ਗੁਰਦੁਆਰੇ ਦੇ ਅਮਲੇ ਦੀ ਲਾਪ੍ਰਵਾਹੀ ਕਾਰਨ ਵਾਪਰੀ ਹੈ। ਅਮਲੇ ਨੂੰ ਕਈ ਵਾਰ ਹਦਾਇਤਾਂ ਕੀਤੀਆਂ ਹਨ ਕਿ ਗੁਰਦੁਆਰਿਆਂ ਵਿਚ ਪਾਵਨ ਸਰੂਪ ਦੀ ਸਾਂਭ ਸੰਭਾਲ ਤੇ ਨਿਗਰਾਨੀ 24 ਘੰਟੇ ਕੀਤੀ ਜਾਵੇ ਪਰ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਇਹ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਐਤਵਾਰ ਸਵੇਰੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਇਸ ਗੁਰਦੁਆਰੇ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਵੀ ਗੁਰਦੁਆਰੇ ਪੁੱਜੇ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਥੋਂ ਨੇੜਲੇ ਪਿੰਡ ਵਿੱਚ ਸਨਮਾਨ ਸਮਾਗਮ ਲਈ ਆਏ ਹਨ ਪਰ ਉਨ੍ਹਾਂ ਗੁਰਦੁਆਰੇ ਦਾ ਦੌਰਾ ਕਰਨਾ ਜਾਇਜ਼ ਨਹੀਂ ਸਮਝਿਆ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …