17.3 C
Toronto
Friday, August 21, 2026
spot_img
Homeਜੀ.ਟੀ.ਏ. ਨਿਊਜ਼ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਰੋਨਾ ਟੈਸਟ ਆਇਆ ਨੈਗੇਟਿਵ

ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਰੋਨਾ ਟੈਸਟ ਆਇਆ ਨੈਗੇਟਿਵ

ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਰੋਨਾ ਟੈਸਟ ਆਇਆ ਨੈਗੇਟਿਵਓਨਟਾਰੀਓ : ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਕਰੋਨਾਵਾਇਰਸ ਸਬੰਧੀ ਟੈਸਟ ਕਰਵਾਇਆ ਗਿਆ ਸੀ ਜੋ ਕਿ ਨੈਗੇਟਿਵ ਆਇਆ ਦੱਸਿਆ ਜਾ ਰਿਹਾ ਹੈ।ઠ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਕੋਵਿਡ-19 ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ।ਇਸ ਦੌਰਾਨ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਜੋ ਕਿ ਮੰਗਲਵਾਰ ਦੀ ਨਿਊਜ਼ ਕਾਨਫਰੰਸ ਵਿੱਚ ਲਿਚੇ ਦੇ ਨਾਲ ਮੌਜੂਦ ਸਨ, ਦਾ ਵੀ ਕੋਵਿਡ-19 ਟੈਸਟ ਹੋਵੇਗਾ।ઠ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵਾਂ ਵਿੱਚ ਮੌਜੂਦ ਕਿਸੇ ਕਿਸਮ ਦੇ ਵੀ ਲੱਛਣਾਂ ਦਾ ਧਿਆਨ ਰੱਖਿਆ ਜਾਵੇਗਾ ਤੇ ਲੋੜ ਪੈਣ ਉੱਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਪ੍ਰੀਮੀਅਰ ਦੇ ਆਫਿਸ ਨੇ ਆਖਿਆ ਕਿ ਇੱਕ ਵਾਰੀ ਟੈਸਟ ਦੇ ਨਤੀਜੇ ਆਉਣ ਤੋਂ ਬਾਅਦ ਜਨਤਾ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।

RELATED ARTICLES
POPULAR POSTS