ਐਬਟਸਫੋਰਡ : 32 ਸਾਲ ਪਹਿਲਾਂ ਕੈਨੇਡਾ ਵਿਚ ਹੋਈਆਂ ਸਰਦ ਰੁੱਤ ਦੀਆਂ ਉਲੰਪਿਕ ਖ਼ੇਡਾਂ ਵਿਚ ਜਿੱਤਿਆ ਗਿਆ ਇਕ ਸੋਨੇ ਦਾ ਤਗ਼ਮਾ 15,365 ਡਾਲਰ ਵਿਚ ਵੇਚ ਦਿੱਤਾ ਹੈ। ਇਹ ਤਗ਼ਮਾ ਸੰਨ 1988 ਵਿਚ ਕੈਲਗਰੀ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਸੋਵੀਅਤ ਯੂਨੀਅਨ ਦੇ ਇਕ ਖਿਡਾਰੀ ਨੇ 4 ਗੁਣਾ 7.5 ਕਿੱਲੋਮੀਟਰ ਬਾਇਥਲੌਨ ਰਿਲੇਅ ਵਿਚ ਜਿੱਤਿਆ ਸੀ। ਇਹ ਸੋਨੇ ਦਾ ਤਗ਼ਮਾ ਅਮਰੀਕਾ ਦੇ ਬੋਸਟਨ ਸ਼ਹਿਰ ਵਿਖੇ ਬੋਲੀ ‘ਤੇ ਵਿਕਿਆ ਹੈ, ਪਰ ਵੇਚਣ ਵਾਲੇ ਦਾ ਨਾਮ ਨਹੀਂ ਦੱਸਿਆ ਗਿਆ। ਇਸ ਤੋਂ ਪਹਿਲਾਂ 1908 ਵਿਚ ਲੰਡਨ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਜਿੱਤਿਆ ਸੋਨੇ ਦਾ ਤਗ਼ਮਾ 33 ਹਜ਼ਾਰ ਡਾਲਰ ਵਿਚ ਵਿਕਿਆ ਸੀ ਤੇ 1952 ਉਸਲੋ ਉਲੰਪਿਕ ਦੀ ਮਸ਼ਾਲ 55 ਹਜ਼ਾਰ ਡਾਲਰ ਵਿਚ ਵਿਕੀ ਸੀ।
ਕੈਨੇਡਾ ਉਲੰਪਿਕ ‘ਚ ਜਿੱਤਿਆ ਸੋਨੇ ਦਾ ਤਗਮਾ 15 ਹਜ਼ਾਰ ਡਾਲਰ ਵਿਚ ਵੇਚਿਆ
RELATED ARTICLES

