Breaking News
Home / ਜੀ.ਟੀ.ਏ. ਨਿਊਜ਼ / ਜੀਟੀਏ ‘ਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਵਾਧਾ

ਜੀਟੀਏ ‘ਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਜੀਟੀਏ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਤੇਲ ਦੀਆਂ ਕੀਮਤਾਂ ਦੋ ਸੈਂਟ ਹੋਰ ਵਧ ਗਈਆਂ ਤੇ ਹੁਣ ਤੇਲ ਦੀ ਔਸਤ ਕੀਮਤ 144.9 ਸੈਂਟ ਪ੍ਰਤੀ ਲੀਟਰ ਹੈ। ਅਜੇ ਪਿਛਲੇ ਹਫਤੇ ਹੀ ਤੇਲ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਇਜਾਫਾ ਹੋਇਆ ਸੀ। ਅਜਿਹਾ ਵੀ ਨਹੀਂ ਲੱਗ ਰਿਹਾ ਕਿ ਜਲਦ ਹੀ ਇਹ ਕੀਮਤਾਂ ਘਟਣਗੀਆਂ। ਐਨਪ੍ਰੋ ਦੇ ਚੀਫ ਪੈਟ੍ਰੋਲੀਅਮ ਵਿਸਲੇਸਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਸੀ ਕਿ ਰਾਤ ਸਮੇਂ ਜੀਟੀਏ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਦੋ ਸੈਂਟਸ ਦੀ ਕਮੀ ਆਵੇਗੀ। ਪਰ ਹੋਰਨਾਂ ਵਿਸਲੇਸ਼ਕਾਂ ਨੇ ਇਹ ਪੇਸ਼ੀਨਿਗੋਈ ਕੀਤੀ ਸੀ ਕਿ ਤੇਲ ਦੀਆਂ ਕੀਮਤਾਂ ਆਉਣ ਵਾਲੇ ਹਫਤਿਆਂ ਵਿੱਚ 1.50 ਡਾਲਰ ਤੱਕ ਅੱਪੜ ਜਾਣਗੀਆਂ।
ਤੇਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਮੰਗ ਵਧਣ ਤੇ ਦੁਨੀਆ ਭਰ ਵਿੱਚ ਤੇਲ ਦੀ ਘੱਟ ਸਪਲਾਈ ਕਾਰਨ ਹੋਇਆ ਹੈ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …