-2.9 C
Toronto
Friday, December 26, 2025
spot_img
Homeਜੀ.ਟੀ.ਏ. ਨਿਊਜ਼'ਪਰਵਾਸੀ ਰੇਡੀਓ' ਉਤੇ ਮਿਸ਼ੇਲ ਰੈਮਪੇਲ ਨੇ ਆਖਿਆ ਸਪਾਂਸਰਸ਼ਿਪ ਪ੍ਰੋਗਰਾਮ ਦੀ ਬਣਤਰ ਗੁੰਮਰਾਹਕੁੰਨ

‘ਪਰਵਾਸੀ ਰੇਡੀਓ’ ਉਤੇ ਮਿਸ਼ੇਲ ਰੈਮਪੇਲ ਨੇ ਆਖਿਆ ਸਪਾਂਸਰਸ਼ਿਪ ਪ੍ਰੋਗਰਾਮ ਦੀ ਬਣਤਰ ਗੁੰਮਰਾਹਕੁੰਨ

ਬਰੈਂਪਟਨ : ‘ਪਰਵਾਸੀ ਰੇਡੀਓ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਮਿਸ਼ੇਲ ਰੈਮਪੈਲ ਨੇ ਸਪਾਂਸਰ ਪ੍ਰੋਗਰਾਮ ਦੀ ਸਾਰੀ ਬਣਤਰ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਦੇ ਕੰਸਰਵੇਟਿਵ ਸਰਕਾਰ ਵਿਚ ਮੰਤਰੀ ਰਹੀ ਸ਼ੈਡੋ ਮੰਤਰੀ ਮਿਸ਼ੇਲ ਰੈਮਪੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਪੇ ਅਤੇ ਦਾਦਾ-ਦਾਦੀ ਸਪਾਂਸਰਸ਼ਿਪ ਪ੍ਰੋਗਰਾਮ ਸਬੰਧੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਜਾਰੀ ਬਿਆਨ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਇਹ ਸਾਰਾ ਡਰਾਮਾ ਹਰ ਸਾਲ ਕੈਨੇਡਾ ਦੇ ਸਥਾਈ ਨਿਵਾਸੀ ਬਣਨ ਦੀ ਸੰਖਿਆ ਵਿਚ ਵਾਧੇ ਤੋਂ ਬਿਨਾਂ ਪ੍ਰੋਗਰਾਮ ਸਬੰਧੀ ਅਰਜ਼ੀਆਂ ਦੀ ਸੰਖਿਆ ਵਧਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਟਰੂਡੋ ਪ੍ਰਕਿਰਿਆ ਬੈਕਲਾਗ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਦੀ ਸਰਕਾਰ ਵੇਲੇ ਬੈਕਲਾਗ ਨਾਲ ਨਿਪਟਦਿਆਂ ਵੀ ਉਨ੍ਹਾਂ ਨੇ ਹਰ ਸਾਲ 20 ਤੋਂ 25 ਹਜ਼ਾਰ ਮਾਪਿਆਂ ਅਤੇ ਦਾਦੇ-ਦਾਦੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤਾ ਸੀ। ਦੂਜੇ ਪਾਸੇ ਟਰੂਡੋ ਇਸ ਸੰਖਿਆ ਨੂੰ ਨਹੀਂ ਵਧਾ ਸਕੇ, ਇਸਦੀ ਬਜਾਏ ਉਹ ਕੈਨੇਡਾ ਵਿੱਚ ਪ੍ਰਵੇਸ਼ ਪਾਉਣ ਲਈ ਹਜ਼ਾਰਾਂ ਗੈਰ ਕਾਨੂੰਨੀ ਸੀਮਾ ਪਾਰ ਕਰਨ ਵਾਲਿਆਂ ਨੂੰ ਤਰਜੀਹ ਦੇ ਰਹੇ ਹਨ।

RELATED ARTICLES
POPULAR POSTS