ਮਾਂਟ੍ਰੀਆਲ : ਮਾਂਟਰੀਅਲ ‘ਚ ਪਿਛਲੇ ਦਿਨੀਂ 200 ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਡਰਾਈਵਰਾਂ ਨੇ ਦੱਸਿਆ ਕਿ ਅਚਾਨਕ ਹੀ ਤੇਜ਼ ਹਵਾਵਾਂ ਕਾਰਨ ਸੇਂਟ ਲਾਰੈਂਸ ਰਿਵਰ ਵਿੱਚੋਂ ਉੱਡ ਕੇ ਸਨੋਅ ਗੱਡੀਆਂ ਉੱਤੇ ਪੈਣ ਲੱਗੀ ਤੇ ਉਨ੍ਹਾਂ ਨੂੰ ਸਾਹਮਣੇ ਤੋਂ ਨਜ਼ਰ ਆਉਣਾ ਬੰਦ ਹੋ ਗਿਆ। ਕਿਊਬਿਕ ਦੇ ਟਰਾਂਸਪੋਰਟ ਮੰਤਰੀ ਫਰੈਂਕੌਇਸ ਬੌਨਾਰਡਲ ਨੇ ਆਖਿਆ ਕਿ ਤੇਜ਼ ਹਵਾਵਾਂ ਕਾਰਨ ਹੀ ਸਨੋਅ ਨੇ ਗੱਡੀਆਂ ਨੂੰ ਢੱਕ ਲਿਆ ਤੇ ਇਹ ਹਾਦਸਾ ਵਾਪਰਿਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਸਮੇਂ ਕਾਰਾਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ। ਅਚਾਨਕ ਹੀ ਕਾਰਾਂ ਇੱਕ ਦੂਜੇ ਨਾਲ ਟਕਰਾਉਣ ਲੱਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …