Breaking News
Home / ਜੀ.ਟੀ.ਏ. ਨਿਊਜ਼ / ਆਪਣੀ ਹੀ ਪਾਰਕਿੰਗ ਲੌਟ ‘ਚ ਕਿਵੇਂ ਕਰ ਸਕਦੇ ਹੋ ਗੱਡੀ ਪਾਰਕ?

ਆਪਣੀ ਹੀ ਪਾਰਕਿੰਗ ਲੌਟ ‘ਚ ਕਿਵੇਂ ਕਰ ਸਕਦੇ ਹੋ ਗੱਡੀ ਪਾਰਕ?

ਸਿਟੀ ਆਫ਼ ਬਰੈਂਪਟਨ ਨੇ ਦਿੱਤੀ ਜਾਣਕਾਰੀ
ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਕਮਿਊਨਿਟੀ ਦੀ ਸੁਰੱਖਿਆ ਅਤੇ ਲੋਕਾਂ ਦੀ ਸਹੂਲਤ ਲਈ ਬਾਈ-ਲਾਜ਼ ਨੂੰ ਲਾਗੂ ਕੀਤਾ ਹੈ। ਅਜਿਹਾ ਹੀ ਇਕ ਬਾਈ-ਲਾਅ 104-2018 ਵੀ ਹੈ, ਜੋ ਕਿ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀਜ਼ ਦੇ ਲੈਂਡ ਸਕੇਪਿੰਗ ਏਰੀਏ ਵਿਚ ਵਾਹਨਾਂ ਦੀ ਪਾਰਕਿੰਗ ਨੂੰ ਰੋਕ ਲਗਾ ਰਿਹਾ ਹੈ। ਅਜਿਹੀਆਂ ਗੱਲਾਂ ਕਾਫੀ ਪ੍ਰੇਸ਼ਾਨ ਕਰਦੀਆਂ ਹਨ ਅਤੇ ਸਟ੍ਰੀਟ ਸਕੇਪ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਹੈਮਿਲਟਨ, ਲੰਡਨ ਅਤੇ ਓਸ਼ਾਵਾ ਵਿਚ ਵੀ ਅਜਿਹੇ ਹੀ ਬਾਈ-ਲਾਅ ਲਾਗੂ ਹਨ। ਘੱਟੋ-ਘੱਟ ਮੈਂਟੀਨੈਂਸ ਪ੍ਰਾਪਰਟੀ ਸਟੈਂਡਰਡ ਬਾਈ-ਲਾਜ਼ ਸਟੈਂਡਰਡ ਅਤੇ ਜੋਨਿੰਗ ਬਾਈ-ਲਾਅ ਅਨੁਸਾਰ ਕਿਸੇ ਵੀ ਰੈਜੀਡੈਨਸ਼ੀਅਲ ਪ੍ਰਾਪਰਟੀ ਦੇ ਫਰੰਟ ਲਾਅਨ ਵਿਚ ਪਾਰਕਿੰਗ ਦੀ ਆਗਿਆ ਨਹੀਂ ਹੈ। ਇਸ ਨਾਲ ਲਾਅਨ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਲੈਂਡ ਸਕੇਪਿੰਗ ਖਰਾਬ ਹੋ ਸਕਦੀ ਹੈ। ਇਸ ਨਾਲ ਵਾਹਨ ਵਿਚੋਂ ਨਿਕਲੀ ਗੈਸ ਜਾਂ ਤੇਲ ਜ਼ਮੀਨ ‘ਤੇ ਡਿੱਗ ਕੇ ਭੂਮੀਗਤ ਜਲ ਨੂੰ ਵੀ ਪ੍ਰਦੂਸ਼ਤ ਕਰ ਸਕਦੀ ਹੈ।

ਪਰਵਾਸੀਆਂ ਦੇ ਹਿਤਾਂ ਲਈ ਕੈਨੇਡਾ ਸਰਕਾਰ ਵੱਲੋਂ ਨਵਾਂ ਕਾਨੂੰਨ ਪਾਸ
ਓਟਵਾ : ਕੈਨੇਡਾ ‘ਚ ਰਹਿ ਰਹੇ ਅਤੇ ਇਥੇ ਆਉਣ ਦੀ ਯੋਜਨਾ ਬਣਾ ਰਹੇ ਪਰਵਾਸੀਆਂ ਦੇ ਹਿਤਾਂ ਦੀ ਰਾਖੀ ਕਰਨ ਲਈ ਫੈਡਰਲ ਸਰਕਾਰ ਨੇ ਲੰਘੇ ਦਿਨੀਂ ਇਕ ਨਵਾਂ ਕਾਨੂੰਨ ਪੇਸ਼ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਇਸ ਕਾਨੂੰਨ ਰਾਹੀਂ ਫਰਜੀ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇਗੀ ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਕੈਨੇਡਾ ‘ਚ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਨਿਗਰਾਨ ਵਜੋਂ ਕੰਮ ਕਰ ਰਹੇ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜਨਸ਼ਿਪ ਕੰਸਲਟੈਂਟਸ ਨੂੰ ਨਵੀਆਂ ਤਾਕਤਾਂ ਮਿਲ ਜਾਣਗੀਆਂ ਅਤੇ ਧੋਖਾਧੜੀ ਕਰਨ ਵਾਲਿਆਂ ਨਾਲ ਸਖਤ ਨਾਲ ਨਜਿੱਠਿਆ ਜਾ ਸਕੇਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …