-2.9 C
Toronto
Friday, December 26, 2025
spot_img
Homeਕੈਨੇਡਾਨਾਟਕ 'ਇੱਕ ਸੁਪਨੇ ਦਾ ਰਾਜਨੀਤਕ ਕਤਲ' ਅਤੇ 'ਨਵਾਂ ਜਨਮ' ਦੀ ਪੇਸ਼ਕਾਰੀ 2...

ਨਾਟਕ ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ ਅਤੇ ‘ਨਵਾਂ ਜਨਮ’ ਦੀ ਪੇਸ਼ਕਾਰੀ 2 ਅਪਰੈਲ ਨੂੰ

ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਉਕਤ ਦਿਨ ਨੂੰ ਬਰੈਂਪਟਨ ਸ਼ਹਿਰ ਦੇ ਬਰੈਂਮਲੀ ਸਿਟੀ ਸੈਂਟਰ ਸਥਿੱਤ ਲੈਸਟਰ ਬੀ ਪੀਅਰਸਨ ਥੀਏਟਰ ਵਿੱਚ ਸਮਾਰੋਹ ਸ਼ਾਮ ਦੇ 3 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ ਦੋ ਨਾਟਕਾਂ ਦਾ ਮੰਚਣ ਕੀਤਾ ਜਾਵੇਗਾ। ਪਹਿਲਾ ਨਾਟਕ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪਾਲੀ ਭੁਪਿੰਦਰ ਦਾ ਲਿਖਿਆ ਤੇ ਸਰਬਜੀਤ ਅਰੋੜਾ ਦੇ ਨਿਰਦੇਸ਼ਨ ਹੇਠ ‘ਇੱਕ ਸੁਪਨੇ ਦਾ ਰਾਜਨੀਤਿਕ ਕਤਲ’ ਦਾ ਮੰਚਣ ਹੋਵੇਗਾ ਜਦ ਕਿ ਦੂਸਰਾ ਨਾਟਕ ‘ਹੈਟਸ-ਅੱਪ’ ਵੱਲੋਂ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ਨਾਟਕ ‘ਨਵਾਂ ਜਨਮ’ ਖ਼ੇਡਿਆ ਜਾਵੇਗਾ। ਇਸ ਨਾਟ-ਮੇਲੇ ਵਿੱਚ ਹਰ ਸਾਲ ਦੀ ਤਰਾਂ ਪੰਜਾਬੀ ਰੰਗਮੰਚ ਖ਼ੇਤਰ ਵਿੱਚ ਜਿਕਰਯੋਗ ਕੰਮ ਕਰਨ ਵਾਲੀ ਸ਼ਖ਼ਸ਼ੀਅਤ ਨੂੰ ‘ਸਾਲਾਨਾ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ‘ਵਿਸ਼ਵ ਰੰਗਮੰਚ ਦਿਵਸ’ ਸਮਾਰੋਹ ਲਈ ਟੋਰਾਂਟੋ ਖ਼ੇਤਰ ਵਿੱਚ ਕੰਮ ਕਰ ਰਹੀਆਂ ਲੋਕ-ਪੱਖੀ ਜਥੇਬੰਦੀਆਂ ਤੇ ਸਮੂਹ ਨਾਟ-ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ। ਇਸ ਸਮਾਗਮ ਨੂੰ ਸਪਾਂਸਰ ਕਰਨ ਜਾਂ ਟਿਕਟਾਂ ਆਦਿ ਲਈ ਹੀਰਾ ਰੰਧਾਵਾ ਨਾਲ 416-319-0551, ਸ਼ਿੰਗਾਰਾ ਸਮਰਾ ਨਾਲ 416-710-2615 ਜਾਂ ਬਲਜਿੰਦਰ ਲੇਲਨਾਂ ਨਾਲ 416-671-1555 ਆਦਿ ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS