ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਐਮ ਪੀ ਕਮਲ ਖੈਹਰਾ ਵੱਲੋਂ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ 13 ਮਾਰਚ ਨੂੰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਕਮਲ ਖੈਹਰਾ ਵੱਲੋਂ ਬੀਤੇ ਮਹੀਨੇ ਤੋਂ ਦਫ਼ਤਰ ਖੋਲ ਕੇ ਕਮਿਉਨਿਟੀ ਨੂੰ ਸੇਵਾਵਾਂ ਪੇਸ਼ ਕੀਤੀਆਂ ਜਾ ਰਹੀਆਂ ਸਨ ਲੇਕਿਨ ਦਫ਼ਤਰ ਦਾ ਵਿਧੀਵਤ ਉਦਘਾਟਨ ਨਹੀਂ ਸੀ ਕੀਤਾ ਗਿਆ। ਬਰੈਂਪਟਨ ਵਿੱਚ 35 ਵੈਨਕਿਰਕ ਡਰਾਈਵ ਦੀ ਯੂਨਿਟ 10 ਵਿੱਚ ਸਥਿਤ ਇਸ ਦਫ਼ਤਰ ਵਿੱਚ 13 ਮਾਰਚ ਨੂੰ ਦੁਪਿਹਰ 1 ਵਜੇ ਤੋਂ ਸ਼ਾਮ ਚਾਰ ਵਜ਼ੇ ਤੱਕ ਓਪਨ ਹਾਊਸ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਸਮੂਹ ਕਮਿਉਨਿਟੀ ਮੈਂਬਰਾਂ ਕਮਲ ਖੈਹਰਾ ਅਤੇ ਉਸਦੇ ਸਟਾਫ ਮੈਂਬਰਾਂ ਨਾਲ ਮੇਲ ਮਿਲਾਪ ਕਰ ਸਕਦੇ ਹਨ ਅਤੇ ਕੋਈ ਵੀ ਜਰੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕਮਲ ਖੈਹਰਾ ਅਤੇ ਉਸਦੇ ਪਰਿਵਾਰ ਵੱਲੋਂ ਇਸ ਦਿਨ ਸਵੇਰੇ ਰੀਗਨ ਰੋਡ ਉੱਤੇ ਸਥਿਤ ਗੁਰੁਦਆਰਾ ਸਿੱਖ ਸੰਗਤ ਵਿਖੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੁਖਮਨੀ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਜਿਸ ਉਪਰੰਤ ਅਰਦਾਸ ਅਤੇ ਲੰਗਰ ਦੀ ਸੇਵਾ ਹੋਵੇਗੀ। ਸਮੂਹ ਵਾਲੰਟੀਅਰਾਂ, ਰਿਸ਼ਤੇਦਾਰਾਂ, ਸੱਜਣ ਮਿੱਤਰਾਂ ਅਤੇ ਕਮਿਉਨਿਟੀ ਮੈਂਬਰਾਂ ਨੂੰ ਭਾਗ ਲੈਣ ਲਈ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਕਮਲ ਖੈਹਰਾ ਦੇ ਦਫ਼ਤਰ 905 454 4758 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …