Breaking News
Home / ਕੈਨੇਡਾ / ਹੈਲਥ ਕੈਨੇਡਾ ਨੇ ਕੋਵਿਡ-19 ਦੇ ਇਲਾਜ ਲਈ ਐਂਟੀਪੈਰਾਸਾਈਟਿਕ ਦਵਾਈ ਨਾ ਖਾਣ ਦੀ ਦਿੱਤੀ ਸਲਾਹ

ਹੈਲਥ ਕੈਨੇਡਾ ਨੇ ਕੋਵਿਡ-19 ਦੇ ਇਲਾਜ ਲਈ ਐਂਟੀਪੈਰਾਸਾਈਟਿਕ ਦਵਾਈ ਨਾ ਖਾਣ ਦੀ ਦਿੱਤੀ ਸਲਾਹ

ਟੋਰਾਂਟੋ/ਬਿਊਰੋ ਨਿਊਜ਼ : ਕੋਵਿਡ-19 ਦੇ ਇਲਾਜ ਲਈ ਜਾਂ ਇਸ ਤੋਂ ਬਚਣ ਲਈ ਲੋਕਾਂ ਵੱਲੋਂ ਐਂਟੀਪੈਰਾਸਾਈਟਿਕ ਦਵਾਈ, ਜਿਹੜੀਆਂ ਪਸ਼ੂਆਂ ਲਈ ਕੰਮ ਆਉਂਦੀ ਹੈ, ਆਇਵਰਮੈਕਟਿਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੈਲਥ ਕੈਨੇਡਾ ਵੱਲੋਂ ਮੰਗਲਵਾਰ ਰਾਤੀਂ ਇੱਕ ਐਲਰਟ ਜਾਰੀ ਕਰਕੇ ਕੈਨੇਡੀਅਨਜ਼ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਜਾਨਵਰਾਂ ਲਈ ਵਰਤੀ ਜਾਣ ਵਾਲੀ ਇਸ ਦਵਾਈ ਨਾਲ ਮਨੁੱਖਾਂ ਨੂੰ ਗੰਭੀਰ ਖਤਰਾ ਹੋ ਸਕਦਾ ਹੈ ਇਸ ਲਈ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ। ਏਜੰਸੀ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਇਸ ਦਵਾਈ ਦੇ ਨਾ ਤਾਂ ਮਨੁੱਖੀ ਜਾਂ ਪਸ਼ੂਆਂ ਵਾਲੇ ਸੰਸਕਰਣ ਨੂੰ ਕੋਵਿਡ-19 ਦੇ ਇਲਾਜ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦਵਾਈ ਇਸ ਮਕਸਦ ਲਈ ਸੇਫ ਜਾਂ ਪ੍ਰਭਾਵਸ਼ਾਲੀ ਹੈ। ਆਇਵਰਮੈਕਟਿਨ ਦੇ ਮਨੁੱਖੀ ਸੰਸਕਰਣ ਨੂੰ ਕੈਨੇਡਾ ਵਿੱਚ ਸਿਰਫ ਪੈਰਾਸਾਈਟਿਕ (ਪਰਜੀਵੀਆਂ) ਕੀੜਿਆਂ ਸਬੰਧੀ ਸੰਕ੍ਰਮਣ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਵੈਟਨਰੀ ਆਇਵਰਮੈਕਟਿਨ ਦੀ ਵਰਤੋਂ ਜਾਨਵਰਾਂ ਵਿੱਚ ਪਰਜੀਵੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਹਾਈ ਡੋਜ਼ ਮਨੁੱਖਾਂ ਲਈ ਖਤਰਨਾਕ ਹੈ। ਇਸ ਨਾਲ ਉਲਟੀਆਂ ਲੱਗ ਸਕਦੀਆਂ ਹਨ, ਦਸਤ ਲੱਗ ਸਕਦੇ ਹਨ, ਬਲੱਡ ਪ੍ਰੈਸ਼ਰ ਲੋਅ ਰਹਿ ਸਕਦਾ ਹੈ, ਐਲਰਜੀ ਹੋ ਸਕਦੀ ਹੈ, ਥਕੇਵਾਂ ਹੋ ਸਕਦਾ ਹੈ, ਦੌਰੇ ਪੈ ਸਕਦੇ ਹਨ ਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …