Breaking News

ਗ਼ਜ਼ਲ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ।
ਕਿਸੇ ਦੇ ਮਨ ‘ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ।
ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ
ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ।
ਕਿਸੇ ਦੀਵਾਰ ਦਾ ਹਿੱਸਾ ਮੈਂ ਬਣਕੇ ਕੰਮ ਹਾਂ ਆਇਆ
ਸਜਾਵਟ ਵਾਸਤੇ ਰਖਿਆ ਕੋਈ ਪੱਥਰ ਨਹੀਂ ਹਾਂ।
ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ ਦਾ
ਬਿਨਾਂ ਸੋਚੇ ਜੋ ਦੇ ਦਿੱਤਾ ਉਹੋ ਉੱਤਰ ਨਹੀਂ ਹਾਂ।
ਮੈਂ ਸਭਦੀ ਪਹੁੰਚ ਦੇ ਅੰਦਰ ਨਹੀਂ ਹਾਂ ਦੂਰ ਹਰਗਿਜ਼
ਕਿਸੇ ਦਾ ਹੱਥ ਨਾ ਅੱਪੜੇ ਮੈਂ ਉਹ ਅੰਬਰ ਨਹੀਂ ਹਾਂ।
ਮੇਰੇ ਤੋਂ ਆਸ ਹੈ ਸਭ ਨੂੰ ਮੈਂ ਉਪਜਾਊ ਹਾਂ ਧਰਤੀ
ਕਿ ਜਿਸ ‘ਤੇ ਉਪਜਦਾ ਕੁਝ ਵੀ ਮੈਂ ਉਹ ਬੰਜ਼ਰ ਨਹੀਂ ਹਾਂ।
ਦਿਲਾਂ ਨੂੰ ਜੋੜਦਾ ਹਾਂ ਮੈਂ ਤੇ ਨਫ਼ਰਤ ਨੂੰ ਮਿਟਾਉਂਦਾ
ਜੋ ਮਤਲਬ ਹੀ ਬਦਲ ਦੇਵੇ ਮੈਂ ਉਹ ਅੱਖਰ ਨਹੀਂ ਹਾਂ।
ਸਵਾਗਤ ਹਰ ਕੋਈ ਕਰਦਾ ਮਿਲਾਂ ਮੈਂ ਜਿਸ ਕਿਸੇ ਨੂੰ
ਕਿ ਜਿਸ ਤੋਂ ਹਰ ਕੋਈ ਨੱਸੇ ਮੈਂ ਮਾੜਾ ਕਰ ਨਹੀਂ ਹਾਂ।
ਹੈ ਸਭ ਦਾ ਖ਼ੂਨ ਵਧ ਜਾਂਦਾ ਜਦੋਂ ਮੈਂ ਗੱਲ ਹਾਂ ਕਰਦਾ
ਜੋ ਪੀਂਦਾ ਖ਼ੂਨ ਜਨਤਾ ਦਾ ਮੈਂ ਉਹ ਨਸ਼ਤਰ ਨਹੀਂ ਹਾਂ।
– ਹਰਦੀਪ ਬਿਰਦੀ
9041600900

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …