Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

TORONTO ਸ਼ਹਿਰ ਦਾ ਹਾਲ

TORONTO ਸ਼ਹਿਰ ਵਿੱਚ ਆਏ ਦਿਨ ਚੱਲੇ ਗੋਲੀ,
ਖੂਨ-ਖਰਾਬੇ ਬਿਨ ਲੰਘਦਾ ਦਿਨ ਕੋਈ ਨਾ ।

ਪੈਦਲ ਟੁਰਨਾ ਵੀ ਰਿਹਾ ਨਾ SAFE ਏਥੇ,
ਸੜਕੀ ਹਾਦਸਿਆਂ ਨੂੰ ਸਕਦਾ ਗਿਣ ਕੋਈ ਨਾ ।

ਉਪਰੋਂ ਵੱਧਦੀ ਮਹਿੰਗਾਈ ਨੇ ਮੱਤ ਮਾਰੀ,
ਭਾਰ ਕਰਜ਼ਿਆਂ ਦਾ ਵੀ ਸਕਦਾ ਮਿਣ ਕੋਈ ਨਾ ।

ਏਥੇ ਜੀਉਂਦੇ-ਜੀਅ ਕਰੇਗਾ ਕੌਣ ਦਾਅਵਾ,
ਸਾਡੇ ਸਿਰਾਂ ਤੇ ਰਿਹਾ ਹੁਣ ਰਿਣ ਕੋਈ ਨਾ ।

Traffic Jam ਨੇ ਖਾ ਲਿਆ ਵਕਤ ਸਾਰਾ,
ਬਚਿਆ ਬਲਵਿੰਦਰ ਕੋਲ ਫ਼ੁਰਸਤ ਦਾ ਛਿਣ ਕੋਈ ਨਾ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …