SOCCER ਦਾ FINAL MATCH
ਕੱਪ Soccer ਦਾ ਜਿੱਤ ਗਿਆ ਅਰਜਨਟੀਨਾ,
ਤੇ ਜਾਦੂ ਮੈਸੀ ਦਾ ਸਿਰ ਚੜ੍ਹ ਬੋਲਿਆ ਸੀ।
ਪੂਰੀ ਟੀਮ ਦੀ ਮਿਹਨਤ ਸੀ ਰੰਗ਼ ਲਿਆਈ,
ਤਾਲਾ ਮੁਕੱਦਰਾਂ ਦਾ ਹਿੰਮਤ ਨਾਲ ਖੋਲ੍ਹਿਆ ਸੀ।
ਫਰਾਂਸ ਦੇ Mbappe ਦੀ Hat Trick ਨਾ ਕੰਮ ਆਈ,
ਦੁੱਖ ਵੀ ਵਿਚਾਰੇ ਦਾ ਕਿਸੇ ਨਾ ਫੋਲਿਆ ਸੀ।
ਸ਼ੂਟ-ਆਊਟ ‘ਤੇ ਜਦੋਂ ਸੀ ਗੱਲ ਆਈ,
ਇਕ ਵਾਰ ਦਿਲ ਤਾਂ ਸਭ ਦਾ ਡੋਲਿਆ ਸੀ।
ਦੋ ਗੋਲ ਰੋਕੇ, ਅਰਜਨਟੀਨਾ ਦੇ ਗੋਲਕੀਪਰ,
ਫਰਾਂਸ ਦੇ ਸੁਪਨੇ ਨੂੰ ਇਕੱਲੇ ਨੇ ਰੋਲਿਆ ਸੀ।
ਮੰਨਣਾ ਪਏਗਾ, ਦੋਵੇਂ ਹੀ ਸਨ ਘੈਂਟ ਟੀਮਾਂ,
‘ਬਲਵਿੰਦਰ’ ਦੀ ਕਲ਼ਮ ਨੇ ਸਹੀ-ਸਹੀ ਤੋਲਿਆ ਸੀ।
ਨਾ ਕਿਸੇ ਦੋਸ਼ ਮੜ੍ਹਿਆ, ਨਾ ਕਿਸੇ ਗਾਲ ਕੱਢੀ,
ਗ਼ਦਾਰ ਆਖ ਕੇ ਜ਼ਹਿਰ ਵੀ ਨਾ ਘੋਲਿਆ ਸੀ ।
ਗਿੱਲ ਬਲਵਿੰਦਰ
CANADA +1.416.558.5530
([email protected] )