8.1 C
Toronto
Saturday, May 2, 2026
spot_img

ਢੌਂਗੀ

ਕੋਈ ਅੱਖੀਆਂ ਦਾ ਤਾਰਾ ਢੌੰਗੀ।
ਮਾਂ ਦਾ ਰਾਜ ਦੁਲਾਰਾ ਢੌਂਗੀ।

ਢੌਂਗ ਰਚਾਵੇ ਸਾਰੀ ਦੁਨੀਆਂ,
ਬਣਿਆ ਕੋਈ ਵਿਚਾਰਾ ਢੌਂਗੀ।

ਮਤਲਬਖ਼ੋਰੀ ਭਾਰੂ ਹੋ ਗਈ,
ਝੂਠਾ ਕੋਈ ਸਹਾਰਾ ਢੌਂਗੀ।

ਕਰਦੇ ਨੇਤਾ ਵੱਡੇ ਵਾਅਦੇ,
ਵੋਟਾਂ ਵੇਲ਼ੇ ਲਾਰਾ ਢੌਂਗੀ।

ਚਾੜ੍ਹ ਮਖੌਟਾ ਘੁੰਮਦੇ ਲੋਕੀ,
ਲੁੱਟ ਕੇ ਕਰੇ ਕਿਨਾਰਾ ਢੌਂਗੀ।

ਕਈ ਭੋਲ਼ੇ ਲੋਕਾਂ ਨੂੰ ਲੁੱਟਦੇ,
ਬਣ ਕੇ ਬੇਸਹਾਰਾ ਢੌਂਗੀ।

ਕਈ ਕਹਿਣ ਮਜ਼ਬੂਰੀ ਸਾਡੀ,
ਹੁੰਦਾ ਨਹੀਂ ਗੁਜ਼ਾਰਾ ਢੌਂਗੀ।

ਕਰੋ ਭਰੋਸਾ ਮੇਰੇ ਤੇ ਯਾਰੋ,
ਉਹੀ ਤਾਂ ਸਭ ਤੋਂ ਭਾਰਾ ਢੌਂਗੀ।

ਨਾਲ ਜੀਵਾਂਗੇ ਨਾਲ ਮਰਾਂਗੇ,
ਲਾਉਂਦੇ ਰਹਿੰਦੇ ਨਾਹਰਾ ਢੌਂਗੀ।

ਲੁੱਟ ਲੈਂਦਾ ਰਾਤਾਂ ਦੀ ਨੀਂਦਰ,
‘ਹਕੀਰ’ ਬਣ ਕੇ ਪਿਆਰਾ ਢੌਂਗੀ।
– ਸੁਲੱਖਣ ਸਿੰਘ +647-786-6329

RELATED ARTICLES
POPULAR POSTS