16 C
Toronto
Sunday, October 5, 2025
spot_img
Homeਰੈਗੂਲਰ ਕਾਲਮਲਾਂਘਾ ਲੰਘੀਏ -ਸੁੱਖਾਂ ਮੰਗੀਏ

ਲਾਂਘਾ ਲੰਘੀਏ -ਸੁੱਖਾਂ ਮੰਗੀਏ

ਚੰਗੇ ਭਾਗੀਂ ਖੁੱਲ੍ਹ ਗਿਆ ਲਾਂਘਾ,
ਕਰ ਲੈ ਦਰਸ਼ਨ ਹੋ ਸਰਸ਼ਾਰ।
ਬਾਬੇ ਨਾਨਕ ਦੀ ਕਿਰਪਾ ‘ਨਾ,
ਪਰਤ ਆਵੇ ਜੇ ਮੁੜਕੇ ਪਿਆਰ।
ਚਿਰਾਂ ਤੋਂ ਰੀਝ ਅਧੂਰੀ ਸਾਡੀ,
ਲਾਂਘੇ ਵਿੱਚ ਸਮੋਈ।
ਨਤਮਸਤਕ ਹੋਈਏ ਦਰ ਤੇਰੇ ‘ਤੇ,
ਖੁਸ਼ੀ ਨਾ ਜਾਏ ਲਕੋਈ।
ਬਣਿਆ ਰਹੇ ਸਬੱਬ ਪਿਆਰ ਦਾ,
ਕਦੇ ਬੰਦ ਨਾ ਹੋਵੇ।
ਕੋਈ ਇੱਧਰੋਂ ਜਾਵੇ ਕੋਈ ਉੱਧਰੋਂ ਆਵੇ,
ਮਾਣ ‘ਚ ਤੇਲ ਦਰਾਂ ‘ਤੇ ਚੋਵੇ।
ਕੋਈ ਪੀਰ ਕਹੇ, ਕੋਈ ਬਾਬਾ ਨਾਨਕ,
ਅਸੀਂ ਗੁਰੂ ਨੂੰ ਸੀਸ ਨਿਵਾਉਣਾ।
ਆਉਣਾ ਜਾਣਾ ਹੋ ‘ਜੇ ਸੌਖਾ,
ਸਾਹ ਵੀ ਸੁੱਖ ਦਾ ਆਉਣਾ।
ਡਾਢ੍ਹਾ ਮੁੱਲ ਤਾਰਿਆ ਲੋਕਾਂ,
ਝੱਲੇ ਦੁੱਖ ਅਨੇਕਾਂ।
ਬਸ! ਇੱਕੋ ਤੇ ਭਰੋਸਾ ਰੱਖਿਆ,
ਗੁਰਬਾਣੀ ਤੇ ਟੇਕਾਂ।
ਇੱਛਾ ਪੂਰੀ ਲਾਂਘੇ ਕੀਤੀ,
ਕਿਉਂ ਕਰੀਏ ਅਸੀਂ ਗ਼ਰੂਰੀ।
ਜੇ ਆਗੂ ਨਾ ਲੜਾਉਣ ਸਾਨੂੰ,
ਕਦੇ ਪਵੇ ਨਾ ਦੂਰੀ।
ਦਿਲ ਨੂੰ ਬੜਾ ਸਕੂਨ ਜਿਹਾ ਹੈ,
ਰਲ ਕੇ ਈਦ ਮਨਾਈਏ।
ਗੁਰਪੁਰਬ ਵੀ ਹੋਵੇ ਸਾਂਝਾ,
ਹਿਰਦਿਆਂ ਨੂੰ ਰੁਸ਼ਨਾਈਏ।
ਖੁੱਲ੍ਹਾ ਹੈ ਤਾਂ ਖੁੱਲ੍ਹਾ ਹੀ ਰਹੇ,
ਹਰ ਰੋਜ਼ ਕਰੀਏ ਅਰਦਾਸ।
ਲਾਂਘਾ ਲੰਘ ਕੇ ਸੁੱਖਾਂ ਮੰਗੀਏ,
ਅਸੀਂ ਗੁਰਾਂ ਦੇ ਦਾਸ।

 

 

 

 

RELATED ARTICLES
POPULAR POSTS