ਦੇਖ ਮੇਰਾ ਕੇਹਾ ਨਸੀਬ ਹੋ-ਅ ਗਿਆ।
ਆਖਦਾ ਸੀ ਜ਼ਿਗਰੀ, ਰਕੀਬ ਹੋ ਗਿਆ।
ਹੁੰਦੀਆਂ ਸੀ ਸਾਡੇ ਨਾਲ਼ ਮੌਜ਼ ਬਹਾਰਾਂ ਕਦੇ,
ਅੱਜ ਕੱਲ੍ਹ ਮਸਲਾ ਅਜ਼ੀਬ ਹੋ ਗਿਆ।
ਘਟਾਵਾਂ ਦਾ ਵੈਰ ਕੱਚੇ ਢਾਰਿਆਂ ਦੇ ਨਾਲ਼,
ਉਹ ਵੀ ਬਣ ਬੱਦਲੀ ਕਰੀਬ ਹੋ ਗਿਆ।
ਵਾਂਙ ਪ੍ਰਛਾਵੇਂ ਜੋ ਕਦੇ ਰਿਹਾ ਨਾਲ਼ ਨਾਲ਼,
ਲੋੜ ਪੈਣ ਵੇਲ਼ੇ ਤਾਂ ਗਰੀਬ ਹੋ ਗਿਆ।
ਖੁੱਲ੍ਹ ਜਾਣੇ ਭੇਦ ਛਾਣਬੀਣ ਕੀਤੀ ਜਦੋਂ ਕਦੇ,
ਲੇਖਾ-ਜੋਖਾ ਸਾਰਾ ਜੇ ਤਰਤੀਬ ਹੋ ਗਿਆ।
ਮਖੌਟਾ ਚਾੜ੍ਹੀ ਫਿਰੇ ਮੂੰਹ ਉੱਤੇ ਸੱਜਣਾ ਦਾ,
ਐਵੇਂ ਤਾਂ ਨਹੀਂ ਕਦੇ ਉਹ ਹਬੀਬ ਹੋ ਗਿਆ।
ਸੁਣਿਐ ਦੋਸ਼ ਮੁਕਤ, ਮੁਨਸਿਫ਼ ਕੀਤਾ ਹੈ,
ਗੁਨਾਹ ਉਦ੍ਹਾ ਸਾਡੇ ਲਈ ਸਲੀਬ ਹੋ ਗਿਆ।
ਆਪਣੇ ਵੀ ਗ਼ੈਰਾਂ ਵਾਂਙ ਜਾਪਦੇ ਨੇ ਕਦੇ-ਕਦੇ,
‘ਹਕੀਰ’ ਬਣ ਕਾਤਿਲ ਤਬੀਬ ਹੋ ਗਿਆ।
ਸੁਲੱਖਣ ਸਿੰਘ +647-786-6329
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …