Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

Mother Day 2023
ਰਿਸ਼ਤਾ ਮਾਂ ਜੈਸਾ ਜਗ ‘ਤੇ ਹੋਰ ਕੋਈ ਨਾ,
ਸਾਰੇ ਹੀ ਦੁੱਖਾਂ ਦੀ ਦਵਾ ਇਕੱਲੀ ਮਾਂ ਹੁੰਦੀ ।

ਸੁਪਨੇ ਵਿੱਚ ਵੀ ਮਾਂ ਤੋਂ ਕੁਝ ਮੰਗੀਏ ਤਾਂ,
ਭੋਲੀ-ਭਾਲੀ ਤੋਂ ਨਾ ਕਦੇ ਫਿਰ ਨਾਂਹ ਹੁੰਦੀ ।

ਗ਼ਮਾਂ ਦੀ ਧੁੱਪ ਜਾਂ ਬਾਰਿਸ਼ ਹੋਏ ਮੁਸੀਬਤਾਂ ਦੀ,
ਔਕੜਾਂ ਤੋਂ ਬਚਣ ਲਈ ਇਹੋ ਇਕ ਥਾਂ ਹੁੰਦੀ ।

ਹਰ ਇਕ ਚੋਟ ਵਿੱਚ ਆਉਂਦੀ ਹੈ ਮਾਂ ਚੇਤੇ,
ਪਿਆਰੀ ਮਮਤਾ ਤੋਂ ਨਾ ਕੋਈ ਹੋਰ ਬਾਂਹ ਹੁੰਦੀ ।

ਬਾਤ ਮਾਂ ਦੀ ਕੋਈ ਨਾ ਭੁੱਲ ਸਕਦਾ,
ਬਣਦੀ ਉਹ ਚਿੜੀ ਤੇ ਕਦੇ ਖੁਦ ਕਾਂ ਹੁੰਦੀ ।

ਜਿਹੜੀ ਜ਼ੁਬਾਨ ਵਿੱਚ ਬੱਚੇ ਨੂੰ ਮਿਲੇ ਲੋਰੀ,
ਸਾਰੀਆਂ ਜ਼ੁਬਾਨਾਂ ਤੋਂ ਪਿਆਰੀ ਉਹ ਜ਼ੁਬਾਂ ਹੁੰਦੀ ।

‘ਗਿੱਲ ਬਲਵਿੰਦਰਾ’ ਮਾਂ ਜੇ ਰੁੱਸ ਜਾਏ,
ਸਭਨਾਂ ਦੇ ਹੁੰਦਿਆਂ ਵੀ ਘਰੇ ਭਾਂ-ਭਾਂ ਹੁੰਦੀ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …