ਔਰਤ ਦਾ ਸਨਮਾਨ ਹੋਣਾ ਬਹੁਤ ਹੀ ਜ਼ਰੂਰੀ
ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ
ਅੰਮ੍ਰਿਤਸਰ, 647-821-7170
ਸਮਾਜ ਵਿਚ ਔਰਤ ਦਾ ਯੋਗਦਾਨ ਸਨਮਾਨ ਹੋਣਾ ਬਹੁਤ ਹੀ ਜ਼ਰੂਰੀ – ਉਹ ਮਨੁੱਖ ਦੀ ਜਨਮ ਦਾਤੀ ਪੂਜਣਯੋਗ ਹਸਤੀ- ਔਰਤ ਲਈ ਕੁੜੀ ਜਾਂ ਮੁੰਡੇ ਵਿਚ ਅੰਤਰ ਨਹੀ ਉਸ ਵਲੋਂ ਮਨੁੱਖ ਦੀ ਉਤਪਤੀ ਲਈ ਅਣਗੌਲੇ ਕਾਰਜ ਸੁਲਾਹਣ ਯੋਗ ਭਾਰਤੀ ਸਭਿਆਚਾਰ ਵਿਚ ਜੰਮੇ ਪਲੇ ਅਤੇ ਜਵਾਨ ਹੋਏ ਪੰਜਾਬੀ ਹਨ, ਗਲ ਕੀ ਕਿ ਲੜਕੀਆਂ ਬਗੈਰ ਸੰਸਾਰ ਭਰ ਦਾ ਸਮਾਜ ਅਪਾਹਜ ਹੈ। ਮਨੁੱਖੀ ਸਮਾਜ ਦਾ ਪਰਿਵਾਰ ਇਕ ਭੰਗੂੜਾ ਹੈ, ਪਰ ਚੰਗੇ ਪਰਿਵਾਰ ਦੀ ਔਰਤ ਤੋਂ ਬਗੈਰ ਹੋਂਦ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਅਜਿਹੀ ਸਥਿਤੀ ਵਿਚ ਔਰਤ ਨਾਲ ਅਣਮਨੁੱਖੀ ਵਿਹਾਰ ਕਰਨਾ ਕਿਧਰ ਦੀ ਸਿਆਣਪ ਹੈ, ਪਹਿਲਾਂ ਦਾ ਸੰਸਾਰ ਵਿਚ ਮਨੁੱਖ ਦੀ ਉਤਪਤੀ ਔਰਤ ਜਾਂ ਕੁੜੀ ਬਗੈਰ ਸੰਭਵ ਨਹੀ ਸਗੋਂ ਅਤਿ ਮੁਸ਼ਕਲ ਹੈ, ਔਰਤ ਨੂੰ ਸਦੀਆਂ ਤੋਂ ਆਦਮੀਆਂ ਦੁਆਰਾ ਮਾੜਾ ਪੱਖ ਗਿਣਿਆ ਗਿਆ ਹੈ ਤੇ ਕਈ ਵਾਰੀ ਇਸ ਨੂੰ ਪੈਰ ਦੀ ਜੁੱਤੀ ਸਮਝਕੇ ਦਿਰਕਾਰ ਦਿੱਤਾ ਜਾਂਦਾ ਹੈ। ਪੰਜਾਬੀ ਰਿਸ਼ਤੇ ਨਾਤੇ ਜਿਵੇਂ ਦਾਦੀ-ਦਾਦਾ, ਭੂਵਾ-ਫੂਫੜ, ਮਾਮੀ-ਮਾਮਾ, ਨਾਨੀ-ਨਾਨਾ, ਮਾਂ-ਬਾਪ, ਚਾਚੀ-ਚਾਚਾ, ਭਾਈ-ਭਇਆ, ਭਾਬੀ, ਦਿਉਰ, ਜਠਾਨੀ-ਜੇਠ, ਦਰਾਣੀ-ਦੇਰ, ਭੈਣ-ਭਰਾ, ਭੈਣ-ਭੈਣ, ਮਾਸੀ-ਮਾਸੜ, ਸੱਸ-ਸਹੁਰਾ, ਪੋਤੀ-ਦਾਦਾ, ਪੋਤੀ-ਦਾਦੀ, ਦਾਦੀ-ਪੋਤਾ, ਨੂੰਹ-ਪੁੱਤ, ਨੂੰਹ-ਸਹੁਰਾ, ਮਾਂ-ਪੁੱਤ, ਧੀ-ਬਾਪ, ਪਤਨੀ-ਪਤੀ, ਧੀ-ਪੁੱਤ, ਭਣੇਵੀ-ਮਾਮਾ, ਸਾਲੀ-ਸਾਲਾ, ਸਾਲਾ- ਭਣਵਈਆ, ਧੀ-ਜੁਆਈ, ਸਾਲੇਹਾਰ-ਸਾਲਾ ਆਦਿ ਇਹਨਾਂ ਸਾਰਿਆ ਕਟੁੰਬੀ ਰਿਸ਼ਤਿਆਂ ਵਿਚ ਜੇ ਔਰਤ ਦਾ ਸਾਰਥਕ ਪੱਖ ਗਿਣੀਏ ਤਾਂ ਕਿਸੇ ਵੀ ਰਿਸ਼ਤੇ ਵਿਚ ਔਰਤ ਕਮਜ਼ੋਰ ਅਤੇ ਢਿਲੀ ਪੈ ਜਾਵੇ ਤਾਂ ਇਹ ਰਿਸ਼ਤਿਆਂ ਦਾ ਸੰਤੁਲਨ ਵਿਗੜ ਜਾਂਦਾ ਹੈ। ਭਾਵੇਂ ਆਦਮੀ ਤੋਂ ਬਗੈਰ ਇਹ ਰਿਸ਼ਤੇ ਅਧੂਰੇ ਅਤੇ ਸੱਖਣੇ ਜਾਪਦੇ ਹਨ, ਦੋਹਾਂ ਵਿਚ ਸਹੀ ਤਾਲਮੇਲ ਅਤੇ ਇਕ ਦੂਜੇ ਤੇ ਪੂਰਨ ਵਿਸ਼ਵਾਸ ਹੋਣਾ ਜ਼ਿੰਦਗੀ ਨੂੰ ਅਤੇ ਸਮਾਜ ਨੂੰ ਸਹੀ ਅਰਥਾਂ ਵਿਚ ਸਫਲ ਬਣਾਉਣ ਵਿਚ ਬਹੁਤ ਹੀ ਸਹੀ ਸਾਬਤ ਹੁੰਦਾ ਹੈ। ਪੱਛਮੀ ਸਭਿਆਚਾਰ ਵਿਚ ਇਹਨਾਂ ਰਿਸ਼ਤੇ ਨਾਤਿਆਂ ਨੂੰ ਬਹੁਤ ਹੀ ਸੰਕੋੜ ਕੇ ਰੱਖ ਦਿੱਤਾ ਹੈ। ਸਹੀ ਸਬੰਧ ਬਾਰੇ ਉਹਨਾਂ ਦੇ ਸਮਾਜ ਵਿਚ ਕੋਈ ਪਤਾ ਨਹੀ ਲਗਦਾ, ਸਗੋਂ ਭੰਬਲਭੂਸੇ ਵਿਚ ਪੈ ਕੇ ਪੰਜਾਬੀ ਬੱਚਿਆਂ ਨੂੰ ਇਹਨਾਂ ਰਿਸ਼ਤਿਆ ਬਾਰੇ ਵੱਡਿਆਂ ਨੂੰ ਸਮਝਾਉਣਾ ਪੈਂਦਾ ਹੈ। ਜਿਵੇ ਮਾਸੜ, ਮਾਮਾ, ਚਾਚਾ, ਫੂਫੜ, ਤਾਇਆ ਆਦਿ ਇਕਲੇ ‘ਅੰਕਲ’ ਨਾਲ ਹੀ ਸਾਰ ਦਿੱਤਾ ਜਾਂਦਾ ਹੈ। ‘ਅੰਕਲ’ ਤੋਂ ਸਹੀ ਰਿਸ਼ਤੇ ਬਾਰੇ ਕੋਈ ਪਤਾ ਨਹੀ ਲਗਦਾ। ਇਸ ਤਰ੍ਹਾਂ ‘ਆਂਟੀ’ ਮਾਮੀ, ਮਾਸੀ, ਭੂਆ, ਚਾਚੀ, ਤਾਈ, ਆਦਿ ਸਾਰਿਆਂ ਨੂੰ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿੰਨੂ ਮਰਜ਼ੀ ਆਂਟੀ ਕਹਿ ਦਿਓ ਸਭ ਜਾਇਜ਼ ਹੈ। ਕੀ ਭਾਰਤੀ ਲੱਖਾਂ ਕੁੜੀਆਂ ਦਾ ਅਜ਼ਾਮੀ ਅਤੇ ਵਿਗੜੇ ਲੋਕਾਂ ਵਲੋਂ ਬਲਾਤਕਾਰ ਕਰਨਾ ਆਪਣੇ ਦੁਨੀਆਂ ਦੇ ਸਾਰੇ ਸਮਾਜਾਂ ਲਈ ਲਾਹਨਤ ਨਹੀ ਹੈ? ਅਤੇ ਉਹਨਾਂ ਵਿਚੋਂ ਬਹੁਤਿਆਂ ਦਾ ਦਮ ਤੋੜ ਜਾਣਾ ਸੰਸਾਰਿਕ ਤਰੱਕੀ ਕਰ ਚੁੱਕੇ ਦੇਸ਼ਾਂ ਲਈ ਫਿਟਕਾਰ ਨਹੀ ਹੋ ਸਕਦਾ ਹੈ ? ਇਹ ਕੁੜੀਆਂ ਚੰਗੀਆਂ ਨੇਤਾ, ਸਾਇੰਸਦਾਨ ਖੋਜੀ ਖਿਡਾਰੀ ਮਹਾਨ ਚਿੰਤਕ ਆਦਿ ਬਣ ਸਕਦੀਆਂ ਸਨ ਅਜਿਹੀਆਂ ਸਥਿਤੀਆਂ ਵਿਚ ਇਸ ਬਾਰੇ ਯੂਨਾਈਟਡ ਨੇਸ਼ਨ ਆਰਗੇਨਾਇਜੇਸ਼ਨ (UNO) ਵਿਚ ਕੋਈ ਦੁਨੀਆਂ ਦੇ ਦੇਸ਼ਾ ਨੂੰ ਨਵੀਂ ਸੇਧ ਦੇ ਕੇ ਬਲਾਤਕਾਰ ਦੀਆਂ ਘਿਨੌਣੀਆਂ ਹਰਕਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਕਰਨ ਵਾਲੇ ਬਦਮਾਸ਼ਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਵਿਵਸਥਾ ਹੋਣੀ ਬਹੁਤ ਹੀ ਜ਼ਰੂਰੀ ਹੈ।
ਸੰਸਾਰ ਦੇ ਲੋਕਾਂ ਦੀ ਨੀਤੀ ਔਰਤ ਪ੍ਰਤੀ ਇੰਨੀ ਨਫਰਤ ਵਾਲੀਆਂ ਜਾਂ ਘਨੌਣੀ ਕਿਉੇਂ ਹੈ ? ਅਤੇ ਇਹ ਬਹੁਤ ਸਾਰੇ ਦੇਸ਼ਾਂ ਵਿਚ ਕੁੜੀ ਨੂੰ ਗਰਭ ਵਿਚ ਮਾਰ ਦੇਣ ਦੀ ਕਾਰਵਾਈ ਕਿਉਂ ਕਰਦੇ ਹਨ? ਨਾਲੇ ਤਾਂ ਔਰਤ ਬਗੈਰ ਆਦਮੀ ਸੰਸਾਰ ਵਿਚ ਕੋਈ ਥਾਂ ਨਹੀ, ਨਾਲੇ ਉਸ ਦੀ ਬੱਚਿਆਂ ਨੂੰ ਪੈਦਾ ਕਰਨ ਦੀ ਜੁੰਮੇਵਾਰੀ ਕੁਦਰਤ ਨੇ ਲਾਈ ਹੈ, ਫਿਰ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਇਹ ਔਰਤ ਪਾਲਦੀ ਹੈ ਅਤੇ ਲਹੂ ਦੁਆਰਾ ਉਸ ਨੂੰ ਖੁਰਾਕ ਦੇ ਕੇ ਵੱਡਾ ਕਰਦੀ ਹੈ ਫਿਰ ਨੌ ਮਹੀਨਿਆਂ ਬਾਅਦ ਬੱਚਾ ਜੰਮਣ ਵੇਲੇ ਉਹ ਇੰਨੀ ਤਕਲੀਫ ਚਲਦੀ ਹੈ ਕਿ ਜੇ ਆਦਮੀ ਨੂੰ ਅਜਿਹਾ ਕਰਨਾ ਪੈ ਜਾਵੇ ਤਾਂ ਉਹ ਇਸ ਜ਼ਿੰਮੇਵਾਰੀ ਨਿਭਾਉਣ ਤੋਂ ਘਬਰਾਏ, ਪਹਿਲਾਂ ਤਾਂ ਕਾਮ ਦੀ ਭੱਠੀ ਵਿਚ ਵਿਚਾਰੀ ਸਿਕਦੀ ਹੈ ਫਿਰ ਬੱਚਾ ਜੰਮਣ ਤੱਕ ਕਿੰਨੀਆਂ ਤਕਲੀਫਾਂ ਆਪਣੇ ਪਿੰਡੇ ਤੇ ਹੰਡਾਉਂਦੀ ਹੈ ਤੇ ਫਿਰ ਬੱਚੇ ਨੂੰ ਜਨਮ ਦੇ ਕੇ ਫਿਰ ਉਸ ਨੂੰ ਸਹੀ ਢੰਗ ਨਾਲ ਪਾਲਦੀ ਹੈ ਜੇ ਆਦਮੀ ਚੰਗਾ ਹੋਏ ਤਾਂ ਸਾਰਾ ਸਿਲਸਿਲਾ ਰਲਮਿਲ ਕੇ ਪੂਰਾ ਹੋ ਜਾਂਦਾ ਹੈ ਤਾਂ ਕੁਝ ਅਸਮਾਜੀ ਕੁਰੀਤੀਆਂ ਵਾਲੇ ਆਦਮੀ ਔਰਤ ਨੂੰ ਦੁਖੀ ਕਰ ਦਿੰਦੇ ਹਨ ਜਿਸ ਨਾਲ ਕਈ ਮਾੜੀਆਂ ਘਟਨਾਵਾਂ ਘਟਨ ਦਾ ਕਾਰਨ ਬਣਦੇ ਹਨ ਕੀ ਨਾਲੇ ਤਾਂ ਔਰਤ ਬੱਚੇ ਨੂੰ ਜਨਮ ਦਵੇ, ਨਾਲੇ ਉਸ ਨੂੰ ਪਾਲੇ, ਨਾਲੇ ਆਪਣੀ ਪਤੀ ਦੀ ਇਮਾਨਦਾਰੀ ਨਾਲ ਹਾਜ਼ਰ -ਹਜੂਰੀ ਕਰੇ ਤੇ ਨਾਲੇ ਉਹ ਨੌਕਰੀ ਕਰਕੇ ਘਰ ਕਮਾਈ ਕਰਕੇ ਲਿਆਵੇ ਤਾਂ ਫਿਰ ਵੀ ਬੰਦਾ ਉਸ ਨੂੰ ਤੰਗ ਕਰੇ ਜਾਂ ਨਖਰੇ ਕਰੇ ਤਾਂ ਇਕ ਕਿਧਰ ਦੀ ਸਿਆਣਪ ਹੈ, ਕੀ ਘਰ ਦੇ ਅਤੇ ਬਾਹਰ ਦੇ ਸਾਰੇ ਕੰਮ ਪਤਨੀ ਤੇ ਹਿੱਸੇ ਆਏ ਹਨ? ਪਤੀ ਸਿਰਫ ਉਸ ਨਾਲ ਮੌਜ ਮੇਲੇ ਕਰੇ ਅਤੇ ਉਸ ਨੂੰ ਬੱਚੇ ਜਮਨ ਵਾਲੀ ਮਸ਼ੀਨ ਅਤੇ ਘਰ ਦੀ ਨੌਕਰਾਣੀ ਸਮਝੇ ਤਾਂ ਇਹ ਕਿੰਨੀ ਸ਼ਰਮਨਾਕ ਗੱਲ ਹੈ? ਇਹ ਪਤੀ ਦਾ ਕਿਸ ਤਰ੍ਹਾਂ ਦਾ ਅਧਿਕਾਰ ਹੈ। ਵਿਆਹ ਕਰਵਾਉਣ ਲਗਿਆ ਦੋਨਾਂ ਨੇ ਹਰ ਹਾਲਤ ਵਿਚ ਇਕ ਦੂਜੇ ਦਾ ਸਾਥ ਦੇਣ ਦੀ ਪੱਕੀ ਸਹੁੰ ਖਾਂਦੀ ਸੀ, ਉਹ ਕਿਧਰ ਗਈ? ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਔਰਤ ਦਾ ਸਾਥ ਦੇਣ ਦੀ ਲੋੜ ਹੈ ਅਤੇ ਉਸ ਆਦਮੀ ਨੂੰ ਸਿੱਧੇ ਰਾਹੇ ਪਾਉਣ ਦੀ ਲੋੜ ਹੈ ਤਾਂ ਕਿ ਉਹਨਾਂ ਦੀ ਸੰਸਾਰਿਕ ਗੱਡੀ ਦੋਹਾਂ ਪਹੀਆਂ ‘ਤੇ ਚਲ ਕੇ ਘਰ ਸਵਰਗ ਬਣ ਸਕੇ। ਹੁਣ ਇਹ ਹਕੀਕਤ ਸਾਹਮਣੇ ਆਉਂਦੀ ਹੈ ਕਿ ਬੰਦਾ ਆਪਣੀ ਪਤਨੀ ਤੇ ਲੜਕੀ ਪ੍ਰਤੀ ਸਹੀ ਵਰਤਾਉ ਕਿਉਂ ਨਹੀ ਕਰਦਾ? ਇਸ ਦਾ ਮੁੱਖ ਕਾਰਨ ਉਸ ਦੀ ਅਗਿਆਨਤਾ ਤੇ ਉਸ ਅੰਦਰ ਛੁਪਿਆ ਉਹ ‘ਬੰਦੇ ਹੋਣ’ ਜਾਂ ਮੇਲ ਹੋਣ ਦਾ ਭੈਅ ਹੈ ਕਿ ਮੈਂ ‘ਬੰਦਾ’ ਹਾਂ ਉਹ ਮੇਰੀ ਬੁੱਢੀ ਹੈ। ਔਰਤ ਬਾਰੇ ਪੁਰਾਣੇ ਸਮੇਂ ਤੋਂ ਇਹਨਾਂ ਬੰਦਿਆਂ ਵਿਚ ਗਲਤ ਫਹਿਮੀ ਹੈ ਕਿ ਇਹ ਇਕ ਸਾਮਜ ਦੀ ਕਮਜੋਰ ਕੁੜੀ ਹੈ, ਉਹ ਚੰਚਲ ਹੁੰਦੀ ਹੈ, ਬੇਵਸ ਤੇ ਲਾਚਾਰ ਹੁੰਦੀ ਹੈ। ਇਸ ਵਹਿਮ ਨੇ ਆਦਮੀਆਂ ਦਾ ਸਭਾਅ ਇਸ ਨੂੰ ਆਪਣੀ ਅਯਾਸ਼ੀ ਦਾ ਸਾਧਨ, ਪੈਰ ਦੀ ਜੁੱਤੀ, ਘਰ ਦੀ ਨੌਕਰਾਣੀ ਘਰ ਦਾ ਕੰਮ ਕਾਜ, ਰੋਟੀ ਪਾਣੀ ਪਕੋਣ ਵਾਲੀ, ਨਿੱਜੀ ਹਵਸ ਪੂਰੀ ਕਰਨ ਵਾਲੀ ਅਬੱਲਾ, ਜੋ ਪੁਰਾਣੇ ਜ਼ਮਾਨੇ ਤੋਂ ਹੀ ਝਗੜੀ ਹੋਈ ਅਤੇ ਮਨੁੱਖ (ਆਦਮੀ) ਦੇ ਨਾਬਰਾਬਰ ਹੋਣ ਵਾਲੀ ਦਾਸੀ ਗਿਣਿਆ ਗਿਆ ਹੈ। ਉਸ ਨੂੰ ਇਸ ਗਲ ਦਾ ਕਤੱਈ ਪਤਾ ਨੀ ਕਿ ਔਰਤ ਵਿਚ ਮਰਦ ਨਾਲੋ ਚਾਰ ਗੁਣਾ ਵੱਧ ਸ਼ਕਤੀ ਹੁੰਦੀ ਹੈ। ਜਿਸ ਨਾਲ ਉਹ ਪਤੀ ਪਰਿਵਾਰ ਤੇ ਸਮਾਜ ਦਾ ਟਾਕਰਾ ਬਾਖੂਬੀ ਕਰ ਸਕਦੀ ਹੈ, ਕਿਉਕਿ ਉਸ ਨੂੰ ਘਰ ਤੇ ਕੰਮ , ਬੱਚੇ ਜੰਮਣੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਅਤੇ ਰੋਜ਼ੀ ਰੋਟੀ ਕਮਾ ਕੇ ਲਿਆਉਣ ਤੋਂ ਇਲਾਵਾ ਕਈ ਅਜਿਹੇ ਕੰਮ ਕਰਨੇ ਪੈਂਦੇ ਹਨ ਤੇ ਆਪਣੇ ਸਰੀਰ ਤੇ ਸਹਿਣੇ ਪੈਂਦੇ ਹਨ, ਪਰ ਫਿਰ ਵੀ ਚੰਗੇ ਘਰ ਦੀ ਨਿਸ਼ਾਨੀ ਪਤੀ ਪਤਨੀ ਦਾ ਮਿਲਵਰਤਣ, ਪਿਆਰ, ਸਲਾਹ ਮਸ਼ਵਰਾ ਤੇ ਚੰਗੇ ਰਿਸ਼ਤਿਆਂ ਦੇ ਗੁਣਾ ਸੱਚੀ-ਸੁੱਚੀ ਘਰ ਅਤੇ ਪਰਿਵਾਰ ਨੂੰ ਸਫਲਤਾ ਦੀ ਬੁਲੰਦੀਆਂ ਤੇ ਖੜ੍ਹ ਕੇ ਸਮਾਜ ਲਈ ਆਦਰਸ਼ਿਕ ਘਰ ਸਾਬਤ ਕਰਕੇ ਚਾਨਣ ਬਣ ਸਕਦੇ ਹਨ।
ਬਾਬੇ ਨਾਨਕ ਦੇਵ ਜੀ ਨੇ ਪੰਦਰਵੀਂ ਸਦੀ ਵਿਚ ਮਰਦਾਂ ਦੇ ਔਰਤਾਂ ਦੇ ਵਿਹਾਰ ਨੂੰ ਵੇਖ ਕੇ ਲੋਕਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਤੋ ਬਗੈਰ ਮਨੁੱਖ ਦਾ ਸੰਸਾਰ ਵਿਚ ਆਉਣਾ ਸੰਭਵ ਨਹੀ ਹੈ, ਇਸ ਨੇ ਸਾਰੇ ਰਾਜੇ ਰਾਣਿਆਂ ਤੇ ਦੇਵੀ ਦੇਵਤਿਆਂ ਨੂੰ ਜਨਮ ਦਿੱਤਾ ਹੈ, ਔਰਤ ਬਾਰੇ ਕਿਸੇ ਕਿਸਮ ਦਾ ਮਾੜਾ ਸੋਚਣਾ ਪ੍ਰਮਾਤਮਾ ਨੂੰ ਬੁਰਾ-ਭਲਾ ਕਹਿਣ ਦੇ ਬਰਾਬਰ ਹੈ।
ਭੰਡਿ ਜੰਮੀਏ, ਭੰਡੀ ਨਿੰਮੀਏ, ਭੰਡਿ ਮੰਗਣੁ ਵੀਆਹੁ।
ਭੋਡਿਹੁ ਹੋਵੈ ਦੋਸਤੀ ਭੰਡਰੁ ਚਲੇ ਰਾਹੁ।
ਡਡੁ ਮੁਆ ਭੰਡੁ ਭਾਲੀਏ ਭੰਡੀ ਹੋਏ ਬੰਦਾਨ।
ਸੋ ਕਿਉਂ ਮੰਦਾ ਆਖੀਏ ਜਿਤੁ ਜਮਹਿ ਰਾਜਾਨ।
ਭੰਡੁ ਹੀ ਭੰਡੁ ਉਪਜੇ ਭੰਡੈ ਬਾਝ ਨਾ ਕੋਏ।
ਇਸ ਦੀ ਵਿਆਖਿਆ ਇਸ ਪ੍ਰਕਾਰ ਹੈ- ਇਸਤਰੀ ਤੋਂ ਸਾਰੀ ਦੁਨੀਆਂ ਦਾ ਜਨਮ ਹੁੰਦਾ ਹੈ। ਇਸਤਰੀ ਦੇ ਗਰਭ ਵਿਚ ਹੀ ਸ਼ਰੀਰ ਬਣਦਾ ਹੈ, ਇਸਤਰੀ ਨਾਲ ਮੰਗਣੀ ਹੁੰਦੀ ਹੈ ਤੇ ਵਿਆਹ ਵੀ ਇਸਤਰੀ ਨਾਲ ਹੁੰਦਾ ਹੈ ਇਸਤਰੀ ਨਾਲ ਸਹੁਰੇ ਤੇ ਪੇਕੇ ਬਣਦੇ ਹਨ। ਇਸਤਰੀ ਕਰਕੇ ਉਤਪਤੀ ਦਾ ਸਿਲਸਲਾ ਚੱਲਦਾ ਹੈ। ਇਸਤਰੀ ਦੁਆਰਾ ਹੀ ਸਮਾਜ ਦੀ ਸਥਾਪਨਾ ਹੁੰਦੀ ਹੈ, ਜੇਕਰ ਔਰਤ ਇਸਤਰੀ ਮਰ ਜਾਵੇ ਤਾਂ ਹੋਰ ਇਸਤਰੀ ਦੀ ਹੀ ਭਾਲ ਕਰੀਦੀ ਹੈ। ਉਸ ਇਸਤਰੀ ਨੂੰ ਕਿਉਂ ਮਾੜਾ ਜਾਂ ਮੰਦਾ ਗਿਣੀਏ ਜਿਸ ਤੋਂ ਰਾਜੇ ਵੀ ਜੰਮਦੇ ਹਨ। ਇਸਤਰੀ ਨਾਲ ਹੀ ਸ਼੍ਰਿਸ਼ਟੀ ਪੈਦਾ ਹੁੰਦੀ ਹੈ। ਜਗਤ ਵਿਚ ਕੋਈ ਵੀ ਜਗਤ ਵਿਚ ਪੈਦਾ ਨਹੀ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪੰਜ ਛੇ ਸੋ ਸਾਲ ਪਹਿਲਾਂ ਵੀ ਜਾਪਦਾ ਹੈ ਕਿ ਔਰਤਾਂ ਨੂੰ ਸਮਾਜ ਵਿਚ ਚੰਗਾ ਨਹੀਂ ਦਿੱਤਾ ਜਾਂਦਾ ਸੀ, ਆਧੁਨਿਕ ਯੁੱਗ ਵਿਚ ਸਿਖਿਆ ਦੇ ਪ੍ਰਸਾਰ ਕਰਕੇ ਦੁਨੀਆਂ ਵਿਚ ਸਥਿਤੀ ਭਾਵੇਂ ਬਦਲੀ ਹੈ, ਪਰ ਫਿਰ ਵੀ ਤਲਾਕਾਂ, ਬਲਾਤਕਾਰਾਂ, ਕੁੜੀਆਂ ਦਾ ਗਰਭ ਵਿਚ ਮਾਰਨਾ, ਕੁੜੀਆਂ ਨੂੰ ਚੰਗਾ ਨਾ ਸਮਝਣਾ, ਦਾਜ ਦੀ ਬਲੀ ਚੜਾਉਣਾ ਆਦਿ ਵਿਵਸਥਾਵਾਂ ਘੱਟੀਆ ਨਹੀ ਸਗੋਂ ਇਹਨਾਂ ਵਿਚ ਵਾਧਾ ਹੋਇਆ ਹੈ, ਜਿਹੜੇ ਮੁਲਕ ਬਹੁਤ ਸਭਿਅਤ ਨਹੀ ਹਨ ਉਹਨਾਂ ਮੁਲਕਾਂ ਵਿਚ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ। ਉਹਨਾਂ ਲੋਕਾਂ ਜਿਨ੍ਹਾਂ ਦੇ ਸਿਰ ‘ਤੇ ਮਾਇਆ ਦਾ ਭੂਤ ਸਵਾਰ ਹੋਇਆ ਹੁੰਦਾ ਹੈ, ਉਹ ਔਰਤ ਦੀ ਸੇਵਾ ਅਤੇ ਕੀਮਤ ਨੂੰ ਭੁੱਲ ਕੇ ਅਜਿਹੀਆਂ ਘਿਣਾਉਣੀਆਂ ਅਤੇ ਗਿਰੀਆਂ ਹਰਕਤਾਂ ਕਰਦੇ ਹਨ। ਜਿਸ ਨਾਲ ਸਮਾਜ ਹੋਰ ਗੰਧਲਾ ਹੁੰਦਾ ਜਾਂਦਾ ਹੈ ਅਤੇ ਆਖਰ ਇਸ ਤਰ੍ਹਾਂ ਹੀ ਦੁਨੀਆ ਦੇ ਸਾਰੇ ਸਮਾਜਾਂ ਨੂੰ ਗਿਰਾਵਟ ਅਤੇ ਅਸਭਿਅਕ ਬਣਾਉਣ ਲਈ ਇਹ ਪ੍ਰੀਕਿਰਿਆ ਬਹੁਤ ਗਲਤ ਸਾਬਤ ਹੁੰਦੀ ਹੈ ਅਤੇ ਬਹੁਤ ਸਾਰੇ ਸਮਾਜਾਂ ਜਾਂ ਕੌਮਾਂ ਦੇ ਪਤਨ ਦਾ ਕਾਰਨ ਬਣਦੀ ਹੈ। ਸੰਭੋਗ ਵਾਸ਼ਨਾ ਦੀ ਪ੍ਰਵਿਰਤੀ ਸਿਰਫ ਮਨੁੱਖ ਵਿਚ ਹੀ ਨਹੀ ਸਗੋਂ ਇਸ ਦਾ ਐਨੀਮਲ ਕਿੰਗਡੰਮ (ਜੀਵ ਜੰਤੂ) ਅਤੇ ਪਲਾਂਟ ਕਿੰਗਡੰਮ (ਪੌਦੇ) ਵਿਚ ਇਹ ਅੰਸ਼ ਪਾਇਆ ਜਾਂਦਾ ਹੈ। ਜਿਨ੍ਹਾਂ ਦੀ ਆਖਰੀ ਕੜੀ ਮਨੁੱਖ ਹੈ। ਇਸ ਪ੍ਰਵਿਰਤੀ ਦਾ ਸਾਰੇ ਸੰਸਾਰ ਜੀਵ ਜੰਤੂਆਂ ਅਤੇ ਪੌਦਿਆਂ ਵਿਚ ਹੋਣਾ ਇਕ ਕੁਦਰਤੀ ਗਲ ਹੈ। ਜੇ ਇਜ ਪ੍ਰਵਿਰਤੀ (ਇੰਸਟਿਕੇਟ) ਵਿਚ ਨਾ ਹੋਵੇ ਤਾਂ ਦੁਨੀਆਂ ਵਿਚ ਮਨੁੱਖ ਜੀਵਾਂ ਅਤੇ ਪੌਦਿਆ ਦੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ ਹੈ ਕਿ ਜੰਤੂਆਂ ਵਿਚ ਮਿਲਾਪ ਤੇ ਪੌੋਦਆਂ ਵਿਚ ਪ੍ਰਜਨਣ (ਉਵਰੀ ਤੇ ਪ੍ਰਾਗ ਕਲਾਂ ਦਾ ਸੁਟਣਾ- ਪ੍ਰਗਣ ਕਿਰਿਆ ) ਕਿਰਿਆ ਕਰਨ ਲਈ ‘ਆਨੰਦ ਜਾਂ ਸਵਾਦ’ ਦਾ ਅੰਸ਼ ਕੁਦਰਤ ਨੇ ਇਹਨਾਂ ਪੌਦਿਆਂ ਜਾਂ ਜੀਵ ਜੰਤੂਆਂ (ਮਨੂੱਖ) ਵਿਚ ਪੈਦਾ ਕਰਕੇ ਆਪਣੇ ਵਰਗੇ ਪੌਦੇ ਪੈਦਾ ਕਰਨ ਲਈ ਜਾਂ ਜੀਵ ਜੰਤੂ ਪੈਦਾ ਕਰਨ ਵਿਚ ਮਦਦ ਕੀਤੀ ਹੈ।ਇਹ ਅਨੰਦ ਹੀ ਤਾਂ ਹੈ ਜੋ ਪੌਦਿਆਂ ਅਤੇ ਜੀਵਾਂ ਨੂੰ ਮਿਲਾਪ ਜਾਂ ਮੇਟਿੰਗ ਕਰਨ ਲਈ ਉਕਸਾਉਂਦਾ ਹੈ। ਬਹੁਤ ਸਾਰੇ ਜੀਵਾਂ ਵਿਚ ਸਿੱਧੇ ਬੱਚੇ ਫੀਮੇਲ (ਮਾਦਾ) ਪੈਦਾ ਕਰਦੀ ਜਿਨ੍ਹਾਂ ਵਿਚ ਮਨੁੱਖ ਵੀ ਆਉਂਦਾ ਹੈ। ਕੁਦਰਤ ਨੇ ਫਿਰ ਡੀਉਟੀ ਮੁੱਢ ਤੋਂ ਮਾਦਾ ਜਾਂ ਔਰਤਾਂ ਨੂੰ ਹੀ ਬਖਸ਼ੀ ਹੈ, ਜੋ ਕਿ ਫਰਟੇਲਾਈਜੇਸਨ (ਨਿਸ਼ੇਨ) ਤੋਂ ਬਾਅਦ ਹੀ ਆਪਣੇ ਪੇਟ ਵਿਚ ਬੱਚੇ ਦਾ ਵਿਕਾਸ ਕਰਦੀ ਹੈ ਤਾਂ ਜੱਦ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਲੱਖਾਂ ਤਕਲੀਫਾਂ ਝੱਲ ਕੇ ਬੱਚੇ ਨੂੰ ਜਨਮ ਦਿੰਦੀ ਹੈ, ਨਰ ਪੌਦੇ ਜਾਂ ਜੀਵ ਜੰਤੂ ਜਾਂ ਮਨੁੱਖ ਦਾ ਸਿਰਫ ਇਤਨਾਂ ਹੀ ਕੰਮ ਹੁੰਦਾ ਹੈ ਕਿ ਪੌਦਿਆਂ ਵਿਚ ਨਰ ਪੌਦਾ ਜਾਂ ਫੁੱਲ ਦੇ ਨਰ ਹਿਸੇ ਤੋਂ ‘ਪ੍ਰਾਗ’ ਕਿਸੇ ਤਰੀਕੇ ਨਾਲ ਮਾਦਾ ਪੌਦੇ ਦੀ ਉਵਰੀ ਤੇ ਜਾ ਡਿਗਣ ਤੇ ਉਸ ਨੂੰ ਫਰਟੇਲਾਈਜ਼ ਕਰ ਦੇਣ, ਜਿਸ ਤੋਂ ਸਮਾਂ ਪਾ ਕੇ ਬੀਜ ਤੇ ਫਲ ਤਿਆਰ ਹੋ ਜਾਂਦਾ ਹੈ ਜੋ ਫਿਰ ਧਰਤੀ ਜਾਂ ਜ਼ਮੀਨ ਵਿਚ ਬੀਜ ਕੇ ਨਵਾਂ ਪੌਦਾ ਉਸੇ ਤਰਾਂ ਦਾ ਉਗਾਇਆਂ ਜਾ ਸਕਦਾ ਹੈ, ਇਹ ਬੀਜ ਉਸ ਪੌਦੇ ਦਾ ਭਰੂਣ ਹੈ। ਜਿਸ ਤੋਂ ਕਿ ਉਹ ਬੀਜ ਪੈਦਾ ਹੋਇਆ ਹੁੰਦਾ ਹੈ। ਕਈਆਂ ਪੌਦਿਆਂ ਨੂੰ ਛੱਡ ਕੇ ਲਗਭਗ ਬਹੁਤ ਗਿਣਤੀ ਪੌਦਿਆਂ ਦਾ ਲਾਈਫ ਸਾਈਕਲ ਇਸ ਤਰ੍ਹਾਂ ਹੀ ਚਲਦਾ ਹੈ। ਬਾਕੀ ਸੱਤ ਕੁਲ ਮਨੁੱਖਾ ਦੀ ਤਰ੍ਹਾਂ ਕਿਰਿਆਵਾਂ ਕਰਦੇ ਹਨ ਤਾਂ ਉਹਨਾਂ ਦੇ ਵਾਰਸ ਪੈਦਾ ਹੁੰਦੇ ਰਹਿਣ ਤੇ ਧਰਤੀ ਤੇ ਪੌਦਿਆਂ ਦਾ ਸਾਇਕਲ ਕਦੀ ਨਾ ਖਤਮ ਹੋਵੇ। ਹੁਣ ਜੰਤੂਆਂ ਵੱਲ ਆਈਏ ਪੌਦਿਆਂ ਦੀ ਇਸ ਪ੍ਰਵਿਰਤੀ ਬਾਰੇ ਬਹੁਤ ਆਗਿਆਨੀ ਮਨੁੱਖਾਂ ਨੂੰ ਪਤਾ ਨਹੀ। ਸੰਸਾਰ ਵਿਚ ਪੌਦੇ ਤੇ ਜੀਵ ਬੱਚੇ ਪੈਦਾ ਕਰਨ ਵਿਚ ਪੂਰਾਨ ਕਿਰਿਆ ਸਨੁਸਾਰ ਸਮਾਨ ਵਰਤਾਉ ਕਰਦੇ ਹਨ। ਜੰਤੂਆਂ ਵਿਚੋਂ ਪੰਛੀਆਂ ਨੂੰ ਲੈ ਲਈਏ ਤਾਂ ਕਾਂ ਤੇ ਕਾਉਣੀ, ਘੁੱਗੀ ਤੇ ਘੁੱਗੇ ਨੂੰ, ਕਬੂਤਰ ਤੇ ਕਬੁਤਰੀ ਨੂੰ, ਮੋਰ ਤੇ ਮੋਰਨੀ ਨੂੰ, ਚਿੱੜੀ ਤੇ ਚਿੱੜੇ ਆਦਿ ਨੂੰ ਆਪਸ ਵਿਚ ਪਿਆਰ ਅਤੇ ਨਖਰੇ ਕਰਦਿਆਂ ਹਰ ਮਨੁੱਖ ਨੇ ਜ਼ਰੂਰ ਹੀ ਵੇਖਿਆ ਹੋਵੇਗਾ। ਇਸ ਪਿਆਂਰ ਮੁੱਹਬਤ ਤੇ ਮਸਤੀ ਦੇ ਮਹੋਲ ਵਿਚ ਉਹਨਾਂ ਆਪਸ ਵਿਚ ਮਿਲਾਪ ਹੋ ਜਾਂਦਾ ਹੈ, ਕੁਝ ਹੀ ਚਿਰ ਬਾਅਦ ਮਾਦਾ ਪੰਛੀ ਦੋ ਆਂਡੇ ਦਿੰਦੀ ਹੈ, ਉਹਨਾਂ ਵਿਚੋਂ ਇਕ ਨਰ ਅਤੇ ਇਕ ਮਾਦਾ ਪੰਛੀ ਜਨਮ ਲੈਂਦਾ ਹੈ, ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਕਿੰਨੇ ਚਾਅ ਮਲਾਰ ਨਾਲ ਪਾਲਦੇ ਹਨ, ਚੋਗਾ ਖਵਾਉਂਦੇ ਹਨ, ਕੋਈ ਉਹਨਾਂ ਨੂੰ ਸਮਸਿਆ ਆ ਜਾਵੇ ਤਾਂ ਤੜਫਦੇ ਹਨ, ਬੱਚੇ ਵੱਡੇ ਹੋ ਜਾਂਦੇ ਹਨ ਉਹ ਵੀ ਪੰਛੀਆਂ ਦੀ ਦੁਨੀਆਂ ਵਿਚ ਚਲੇ ਜਾਂਦੇ ਹਨ ਤੇ ਆਪਣੇ ਮਾਤਾ ਪਿਤਾ ਤੋਂ ਸਿਖੇ ਸਭ ਕੰਮ ਕਰਦੇ ਹਨ। ਆਪਣੀ ਦੁਨੀਆਂ ਦਾ ਹਿੱਸਾ ਬਣ ਕੇ ਅਜਾਦ ਫਿਦਾ ਵਿਚ ਰਹਿਣ ਲਗਦੇ ਹਨ ਉਹਨਾਂ ਨੂੰ ਵੀ ਬਾਅਦ ਵਿਚ ਸਮਝਾਉਣ ਵਾਲੇ ਕੋਈ ਨਹੀ ਹੁੰਦੇ ਤਾਂ ਉਹ ਇਕੋ ਮਾਦਾ ਪੰਛੀ ਦੇ ਪੇਟ ਚੋਂ ਪੈਦਾ ਹੋ ਕੇ ਭਰ ਉਮਰ ਲਈ ਦੋਵੇਂ ਪਤੀ ਪਤਨੀ ਦੀ ਤਰਾਂ ਵਰਤਾਅ ਕਰਦੇ ਹਨ, ਇਹੀ ਸਾਰੀ ਕਾਇਨਾਤ ਦਾ ਦਸਤੂਰ ਹੈ, ਉਸ ਨੂੰ ਕਿਸੇ ਨੂੰ ਇਹ ਨਹੀ ਮਹਿਸੂਸ ਹੁੰਦਾ ਕਿ ਉਹ ਭੈਣ ਭਰਾ ਵੀ ਹਨ ਕਿਉਂਕਿ ਉਹ ਮਨੁੱਖ ਨਹੀ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਿਰੇ ਪੰਛੀਆਂ ਨੂੰ ਨਹੀ ਸਾਰੀ ਕਾਇਨਾਤ ਦੇ ਜੀਵਾਂ ਨੂੰ ਅਨੰਦ ਲੈਣ ਦੀ ਗੈਬੀ ਸ਼ਕਤੀ ਕੁਦਰਤ ਨੇ ਬਖਸ਼ੀ ਹੈ। ਜਿਸ ਨਾਲ ਇਹ ਸੰਸਾਰ ਜਿੰਦਾ ਹੈ ਅਗੇ ਚਲ ਰਿਹਾ ਹੈ, ਇਸ ਨੂੰ ਬਹੁਤ ਹੀ ਬਰੀਕੀ ਨਾਲ ਸਮਝਣ ਦੀ ਲੋੜ ਹੈ, ਮਨੁੱਖ ਨਾਲੋਂ ਪੰਛੀ ਬਹੁਤ ਹੀ ਚੰਗੇ ਹਨ ਜੋ ਇਕੋ ਵਾਰੀ ਦੋ ਬੱਚਿਆ ਨੂੰ ਆਡਿਆਂ ਦੁਆਰਾ ਜਨਮ ਦਿੰਦੇ ਹਨ, ਫਿਰ ਉਹਨਾਂ ਵਿਚੋਂ ਇਕ ਨਰ ਅਤੇ ਇਕ ਮਾਦਾ ਅਤੇ ਪੰਛੀਆਂ ਦੇ ਸਮਾਜ ਵਿਚ ਕਿਸੇ ਇਕ ਬੱਚੇ ਨੂੰ ਨਫਰਤ ਕਰਨ ਦਾ ਸਵਾਲ ਹੀ ਨਹੀ ਪੈਦਾ ਹੁੰਦਾ, ਜੇਕਰ ਅਜਿਹੀ ਸਥਿਤੀ ਮਨੁੱਖ ਨਾਲ ਹੁੰਦੀ ਕਿ ਹਰ ਔਰਤ ਦੋ ਬੱਚੇ ਪੈਦਾ ਕਰਦੀ ਤੇ ਇਕ ਮੁੰਡਾ ਤੇ ਇਕ ਕੁੜੀ ਹੁੰਦੀ ਤਾਂ ਸੰਸਾਰ ਵਿਚ ਅਜਿਹੀਆਂ ਸਮਸਿਆਵਾਂ ਤੇ ਜੋ ਤਕਲੀਫਾ ਔਰਤਾਂ ਘਿਨਾਉਣੀਆਂ ਮਰਦਾ ਦੁਆਰਾ ਈਰਖਾ ਕਰਨ ਦੀਆਂ ਘਟਨਾਵਾਂ ਕਦੀ ਵੀ ਨਾਲ ਵਾਪਰਦੀਆਂ। ਅਫਸੋਸ ਹੈ ਕੇ ਕੁਦਰਤ ਨੇ ਅਜਿਹਾ ਪ੍ਰਬੰਧ ਨਹੀ ਕੀਤਾ ਤੇ ਔਰਤਾਂ ਨੂੰ ਮਰਦਾਂ ਨੇ ਸੰਸਾਰ ਵਿਚ ਭੋਗ ਵਿਲਾਸ ਦਾ ਸਾਧਨ ਬਣਾ ਕੇ ਰੱਖ ਦਿੱਤਾ ਹੈ, ਜੋ ਕਿ ਮਨੁੱਖਤਾ ਲਈ ਇਕ ਧੱਬਾ ਹੈ, ਕਲੰਕ ਹੈ। ਔਰਤ ਦੀ ਮਰਦ ਨਾਲੋਂ ਜ਼ਿਆਦਾ ਇਜ਼ਤ ਹੋਣੀ ਲੋਚਦੀ ਹੈ, ਮਨੁੱਖਤਾ ਦੇ ਵਹਿਮ ਭਰਮ, ਅਗਿਆਨਤਾ ਅਤੇ ਹੈਂਕੜ ਪੁਣੇ ਨੇ ਔਰਤ ਨੂੰ ਮਰਦ ਦੀ ਕੱਠਪੁਤਲੀ ਬਣਾ ਕੇ ਰੱਖ ਦਿੱਤਾ ਹੈ, ਜੋ ਕਿ ਔਰਤ ਦੇ ਪੜੇ ਲਿਖੇ ਹੋਣਾ ਦਲੇਰੀ, ਸਿਆਣਪ, ਹੋਸਲੇ ਸਰੀਰਕ ਪੱਖੋ ਨਿਪੁਨ ਮਾਨਸਿਕ ਸੰਤੁਸ਼ਟੀ, ਬਰਾਬਰਤਾ, ਦ੍ਰਿੜ ਵਿਸ਼ਵਾਸ, ਬੁਲੰਦ ਨਿਸ਼ਚਾਮ ਮਰਦ ਨਾਲੋ ਨ ਘੱਟ ਹੋਣ ਦਾ ਗੁਣ, ਉਚ ਇਖਲਾਖੀ ਪੱਧਰ, ਹਿੰਮਤੀ, ਧੁੰਨ ਦੀ ਪੱਕੀ, ਸੁਘੜ ਸਿਅਣੀ ਆਦਿ ਗੁਣ, ਹੋਣਗੇ ਤਾਂ ਮਰਦ ਉਸ ਦੀ ਪੂਜਾ ਕਰਨਗੇ। ਇਹ ਅਤਿਕਥਨੀ ਨਹੀ ਹੋਵੇਗੀ ਕਿ ਸੰਸਾਰ ਵਿਚ ਸਾਰੇ ਮਰਦਾਂ ਤੇ ਇਸਤਰੀਆਂ ਦੇ ਜੋੜੇ ਇਕ ਹੀ ਤਰਾਂ ਦੇ ਹੁੰਦੇ ਹਨ, ਨਹੀ ਆਧੁਨਿਕ ਯੁੱਗ ਵਿਚ ਸਮੇਂ ਨੇ ਕਰਵਟ ਬਦਲਿਆ ਹੈ। ਬਹੁਤ ਸਾਰੇ ਵਿਕਸਿਤ ਦੇਸ਼ਾ ਵਿਚ ਮਨੁੱਖੀ ਜੋੜੇ ਪਿਆਰ ਅਤੇ ਮਹੁੱਬਤ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਉਹ ਹਰ ਪੱਖ ਤੋਂ ਸਫਲ ਹਨ ਅਤੇ ਬੱਚਿਆਂ ਨੂੰ ਆਪਣੇ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਵਿਚ ਸਹਾਈ ਹੋ ਰਹੇ ਹਨ। ਮਰਦ ਅਤੇ ਔਰਤ ਦੇ ਰਿਸ਼ਤਿਆਂ ਦੀ ਮਾੜੀ ਹਾਲਤ ਗਰੀਬ ਮੁਲਕਾਂ (ਵਿਕਾਸਹੀਣ ਦੇਸ਼ਾਂ) ਦੀ ਹੈ, ਵਿਕਾਸਸ਼ੀਲ ਮੁਲਕਾਂ ਵਿਚ ਵੀ ਕੋਈ ਚੰਗੇ ਹਾਲਤ ਔਰਤਾਂ ਲਈ ਉਥੇ ਦੇ ਨੇਤਾ ਪੈਦਾ ਨਹੀ ਕਰ ਸਕੇ, ਇਕੀਵੀ ਸਦੀ ਵਿਚ ਉਹਨਾਂ ਮੁਲਕਾਂ ਵਿਚ ਔਰਤ ਬਾਰੇ ਗਲਤ ਰਵਈਆ ਆਦਿ ਸਮੇਂ ਦੀ ਤਰ੍ਹਾਂ ਹੈ ਕੋਈ ਜ਼ਿਆਦਾ ਬਦਲਿਆ ਨਹੀ ਗਿਆ, ਬੱਚਿਆਂ, ਨੌਜਵਾਨ ਕੁੜੀਆਂ, ਟੀਨਏਜ਼ ਕੁੜੀਆਂ ਨਾਲ ਬਲਾਤਕਾਰਾਂ ਦੀ ਗਿਣਤੀ ਉਹਨਾਂ ਮੁਲਕਾਂ ਵਿਚ ਬਹੁਤ ਵੱਧ ਰਹੀ ਹੈ, ਜੋ ਕਿ ਔਰਤਾਂ ਪ੍ਰਤੀ ਬਹੁਤ ਮਾੜਾ ਰੁਝਾਨ ਹੈ, ਜਿਸ ਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਔਰਤ ਅਤੇ ਮਰਦ ਵਿਚ ਫਰਕ ਨਾ ਸਮਝ ਕੇ ਸੰਸਾਰ ਵਿਚ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ। (ਚੱਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …