ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਇਸ ਵਾਰਮਾਘੀਦਾ ਸਿਆਸੀ ਰੰਗ ਫਿੱਕਾ ਫਿੱਕਾਰਿਹੈ।ਸਿਰਫ਼ਅਕਾਲੀਆਂ ਨੇ ਸਟੇਜਲਾਈ।ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨਉਤੇ ਕਾਂਗਰਸ ਸਿਆਸੀ ਅਖਾੜਾਨਹੀਂ ਮਘਾਉਣਾ ਚਾਹੁੰਦੀ। ਪਰਬਾਦਲਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀਮੇਲੇ ਦਾਪਹਿਲਾਦਿਨਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀਦਾਲਗਭਗ ਇੱਕ ਹਫ਼ਤਾਲੋਕਾਂ ਦੇ ਨਾਂ ਰਹਿੰਦੈ। ਇਹ ਮਾਘੀਮੇਲਾ ਕਈ ਦਿਨਮਘਦਾ ਰਹਿੰਦਾ ਹੈ! ਇਹਨਾਂ ਮਗਰਲੇ ਦਿਨਾਂ ਵਿੱਚ ਨਿਹੰਗ-ਸਿੰਘਾਂ ਦੇ ਗਤਕੇ ਦੇਖਣ ਨੂੰ ਮਿਲਦੇ ਨੇ, ਬਾਜ਼ੀਆਂ ਪੈਂਦੀਆਂ ਨੇ ਤੇ ਚੰਡੋਲਾਂ ਝੂਟਦੀਆਂ ਹਨ। ਲੱਖਾਂ ਰੁਪਏ ਦੇ ਘੋੜੇ-ਘੋੜੀਆਂ ਦੀਆਂ ਨੁਮਾਇਸ਼ਾਂ ਲਗਦੀਆਂ ਨੇ। ਡਾਂਗਾਂ ਤੇ ਖੂੰਡਿਆਂ ਦੀਆਂ ਦੁਕਾਨਾਂ ਕਈ-ਕਈ ਦਿਨ ਖੁੱਲ੍ਹੀਆਂ ਰਹਿੰਦੀਆਂ ਨੇ। ਪਿੰਡਾਂ ਤੋਂ ਟਰਾਲੀਆਂ ਭਰ-ਭਰ ਆਏ ਵੰਨ-ਸੁਵੰਨੇ ਭੋਜਨ-ਭੰਡਾਰੇ ਛਕਦੀਆਂ ਸੰਗਤਾਂ ‘ਬੋਲੋ ਸੋ ਨਿਹਾਲ’ ਦੇ ਜੈਕਾਰੇ ਗੁੰਜਾਉਂਦੀਆਂ ਦੂਰ ਤੱਕ ਸੁਣੀਂਦੀਆਂ ਹਨ।
ਅਕਸਰਦੇਖਦਾਰਿਹਾ ਹਾਂ ਕਿ ਸਿਆਣੇ ਲੋਕ ਤਾਂ ਸਿਆਣੇ ਨੇਤਾਵਾਂ ਦੇ ਭਾਸ਼ਣ ਸੁਣਕੇ ਸੁੱਖ ਸ਼ਾਂਤੀਨਾਲਘਰਾਂ ਨੂੰ ਪਰਤ ਆਉਂਦੇ ਨੇ। ਵੱਖ-ਵੱਖ ਪਾਰਟੀਆਂ ਦੇ ਹੇਠਲੇ ਦਰਜੇ ਦੇ ਵਰਕਰ ਤੇ ਆਮਲੋਕਭਾਸ਼ਣ ਸੁਣਨ ਮਗਰੋਂ ਰਾਹ ਵਿੱਚ ਪੈਂਦੇ ਸ਼ਰਾਬ ਦੇ ਠੇਕਿਆਂ ਉੱਤੇ ਖੜ੍ਹ ਗਏ ਕਿ ਘੁਟ-ਘੁਟਹਾੜਾਲਾਉਂਦੇ ਨੇ, ਇਹ ਪੁਰਾਣੀ ਰੀਤ ਹੈ। ਲੀਡਰਾਂ ਲਈ ਸੰਘ ਪਾੜ-ਪਾੜ ਕੇ ਲਾਏ ਨਾਹਰਿਆਂ ਕਾਰਨਦਿਨਭਰਦਾਥਕੇਵਾਂ ਲਾਹੁੰਦੇ ਨੇ ਤੇ ਠੰਢਵੀਦੂਰਭਜਾਉਂਦੇ ਨੇ! ਇਹ ਵੀਦੇਖਿਆ ਹੈ ਕਿ ਸ਼ਰਾਬੀ ਹੋਏ ਵਰਕਰ ਕੁਝ ਪਿੰਡ ਆਣਕੇ ਲੜਦੇ ਨੇ, ਕੁਝ ਘਰਆਣ ਕੇ ਦਾਲ ਤੱਤੀ-ਠੰਢੀ ਦਾਬਹਾਨਾਬਣਾ ਕੇ ਆਪਣੀਆਂ ਤੀਮੀਆਂ ਨਾਲਖਹਿਬੜਦੇ ਨੇ, ਤੇ ਕੁਝ ਰਾਹ ਵਿੱਚ ਹੀ ਨਾਲਦਿਆਂ ਨਾਲ ਛਿੱਤਰੋ ਛਿੱਤਰੀ ਹੋ ਕੇ ਪਰਤਦੇ ਨੇ।ਚਾਲੀ ਮੁਕਤਿਆਂ ਦੀਧਰਤੀ’ਤੇ ਖਿਦਰਾਣੇ ਦੀਢਾਬਦਾ ਇਹ ਸਾਡਾਮਾਘੀਮੇਲਾਸਭਨਾਂ ਤੋਂ ਨਿਆਰਾ ਤੇ ਪਿਆਰਾ ਹੈ ਪਰ ਅਜਿਹਾ ਦੁਖਦਾਈ ਵਰਤਾਰਾਦਿਲ ਦੁਖਾ ਦਿੰਦਾ ਹੈ! ਸਵਾਲ ਹੈ ਕਿ ਕੀ ਕਿਸੇ ਨੇਤਾ ਨੂੰ ਪਤਾ ਹੈ ਕਿ ਅਸੀਂ ਕਿੱਥੇ ਆਏ ਹੋਏ ਹਾਂ?ਕੀ ਬੋਲਰਹੇ ਹਾਂ?ਕਿਸ ਲਈਬੋਲਰਹੇ ਹਾਂ?ਕਿਉਂ ਬੋਲਰਹੇ ਹਾਂ? ਮੰਨੋ ਚਾਹੇ ਨਾ ਮੰਨੋ, ਜਵਾਬ’ਨਾਂਹ’ ਵਿੱਚ ਹੀ ਮਿਲੇਗਾ। ਇਤਿਹਾਸਿਕਪਿਛੋਕੜਬਾਰੇ ਬੋਲਣ ਤੇ ਵਾਚਣ-ਵੇਖਣਦੀਵਿਹਲ ਕਿਸ ਕੋਲ ਹੈ ਭਲਾ? ਅਫੜਾ-ਤਫੜੀਪਈ ਹੋਈ ਦਿਸਦੀ ਹੈ। ਮੇਲਾਮਾਘੀਉਤੇ ਸਿਆਸੀ ਕਾਨਫਰੰਸਾਂ ਹਰਵਰ੍ਹੇ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂ।ਜੇਕਰ ਕਾਂਗਰਸੀ ਇਸ ਵਾਰ ਛੁੱਟੀ ਲੈ ਗਏ ਨੇ ਤਾਂ ਅਗਲੀਵਾਰੀਹਾਜ਼ਰ ਹੋ ਜਾਣਗੇ। 2019 ਦੀਆਂ ਵਿਧਾਨਸਭਾਚੋਣਾਂ ਦਾਐਲਾਨ ਹੁੰਦਿਆਂ ਚੋਣ ਜ਼ਾਬਤਾ ਇੱਕ ਮਹੀਨਾਪਹਿਲਾਂ ਲੱਗ ਜਾਵੇਗਾ। ਫਰਵਰੀਮਹੀਨਾ ਖਿਸਕਿਆ ਤਾਂ ਸਿਆਸੀ ਅਖਾੜਾਹੋਰਮਘਜਾਵੇਗਾ। ਇਹ ਗੱਲ ਸੁਟ੍ਹਣ ਵਾਲੀਨਹੀਂ ਕਿ ਸਾਡੇ ਮੁਲਕ ਦੇ ਨੇਤਾਵਾਂ ਨੂੰ ਮੇਲਿਆਂ ਤੇ ਰੈਲੀਆਂ ਦੀ ਕੀ ਥੋੜ੍ਹ ਹੈ ਭਲਾ? ਅਜਿਹਾ ਕੁਝ ਤਾਂ ਇਨ੍ਹਾਂ ਨੂੰ ਕੋਈ ਰੋਜ਼ ਦੇਵੇ।ਦੇਖਣਵਿਚ ਆਉਂਦਾਰਿਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਰੈਲੀਆਂ ਵਿਚ ‘ਬਲੂੰਗੜਾ’ ‘ਬਿੱਲਾ’ ਤੇ ‘ਲੂੰਬੜ’ ਜਿਹੇ ਸ਼ਬਦਆਪਣੇ ਭਾਸ਼ਨਾਂ ਵਿੱਚ ਵਰਤਦੇ ਰਹੇ ਹਨ, ਜੋ ਸ਼ੋਭਦੇ ਨਹੀਂ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਵੀਆਮਆਦਮੀਪਾਰਟੀਵਾਲਿਆਂ ਦੀਆਂ ਟੋਪੀਆਂ ਦੀਰਤਾਖੈਰਨਹੀਂ ਮੰਗੀ, ”ਚੱਕ ਦਿਓ ਏਹ ਟੋਪੀਆਂ-ਟੂਪੀਆਂ।”ਬੋਲੇ ਉਹਨਾਂ ਦੇ ਬੋਲਆਮਆਦਮੀਵਾਲਿਆਂ ਨੂੰ ਰੜਕਦੇ ਰਹੇ ਨੇ। ਇਸ ਵਾਰੀ ਸੁਖਬੀਰ ਨੇ ਮਾਘੀਮੇਲੇ ‘ਤੇ ਕੈਪਟਨ ਨੂੰ ਇਹ ਵੀ ਆਖ ਦਿੱਤਾ ਕਿ ਉਹ ਤਾਂ ਦਾਰੂਪੀ ਕੇ ਡੱਕਿਆ ਰਹਿੰਦੈ। ਮਜੀਠਿਆਮਨਪ੍ਰੀਤਬਾਦਲ ਨੂੰ ‘ਡੁਪਲੀਕੇਟਬਾਦਲ’ ਦੱਸ ਗਿਆ।
ਵੱਡੇ ਬਾਦਲ ਨੂੰ ਨਾਂ ਕਿਉਂ ਭੁੱਲਦੇ ਨੇ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਨਦਾ ਰੰਗ-ਰਾਗ ਹੁਣ ਚਾਹੇ ਪਹਿਲਾਂ ਵਾਲਾਨਹੀਂ ਰਿਹਾਪਰਆਪਣੇ ਭਾਸ਼ਣ ਦੌਰਾਨ ਦਿਲ-ਲਗੀਆਂ ਖੂਬਕਰਜਾਂਦੇ ਨੇ।ਬੜੀਵਾਰੀ ਹਾਸਾ ਵੀਖੂਬਖਿਲੇਰਦੇ ਹਨ।ਮੈਨੂੰਯਾਦ ਹੈ ਕਿ ਇੱਕ ਵਾਰ ਪੰਜਾਬੀ ਯੂਨੀਵਰਸਿਟੀਪਟਿਆਲਾ ਨੇ ਪੰਜਾਬੀ ਸੱਭਿਆਚਾਰ ਦੇ ਬਾਬਾਬੋਹੜਜਗਦੇਵ ਸਿੰਘ ਜੱਸੋਵਾਲ ਨੂੰ ਉਮਰਭਰਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਤਾਂ ਸ੍ਰ. ਜੱਸੋਵਾਲ ਖੂੰਡੀ ਦੇ ਸਹਾਰੇ ਸਟੇਜ ਉੱਤੇ ਪੁੱਜੇ। ਬਾਦਲਸਾਹਿਬਆਪਣੇ ਭਾਸ਼ਣ ਵਿੱਚ ਬੋਲੇ, ”ਆਹ ਵੇਖੋ, ਮੈਥੋਂ ਛੋਟਾ ਐ ਤੇ ਖੂੰਡੀ ਲਈਫਿਰਦੈ, ਮੈਂ ਅਜੇ ਵੀਜੁਆਨ ਆਂ।” ਇਹੋ ਗੱਲ ਆਪਣੇ ਜੁਆਨਹੋਣਵਾਲੀ, ਉਹ ਮਾਘੀਮੇਲੇ ਉੱਤੇ ਕਹਿ ਗਏ। ਤੇ ਹਾਂ ਸੱਚ…ਉੱਥੇ ਹੀ ਉਨ੍ਹਾਂ ਆਪਣੇ ਨਾਲਖਲੋਤੇ ਯੂਨੀਵਰਸਿਟੀ ਦੇ ਵਾਈਸਚਾਂਸਲਰਡਾ. ਜਸਪਾਲ ਸਿੰਘ ਨੂੰ ਪੁੱਛਿਆ, ”ਏਸ ਬੰਦੇ ਦਾ ਨਾਂ ਕੀ ਐ, ਮੈਂ ਭੁੱਲ ਗਿਆ?” ਹਾਲਾਂਕਿਬਾਦਲਨਾਲ ਜੱਸੋਵਾਲ ਨੇ ਦੋ ਵਾਰਵਿਧਾਨਸਭਾਦੀਚੋਣਵੀਲੜੀ ਹੋਈ ਸੀ ਤੇ ਉਹ ਜੱਸੋਵਾਲ ਨੂੰ ਚੰਗੀ ਤਰ੍ਹਾਂ ਜਾਣਦੇ-ਪਛਾਣਦੇ ਵੀਸਨ।ਸਿਆਣੇ ਕਹਿੰਦੇ ਹਨ ਕਿ ਸਟੇਜ ਉੱਤੇ ਬੋਲਦਿਆਂ ਜਦੋਂ ਕਿਸੇ ਦਾ ਨਾਂ ਭੁੱਲ ਜਾਓ ਤੇ ਨਾਲਖਲੋਤੇ ਨੂੰ ਪੁੱਛੋ ਤਾਂ ਅਗਲੇ ਨੂੰ ਭੁੰਜੇ (ਥੱਲੇ) ਲਾਹੁੰਣ ਵਾਲੀ ਗੱਲ ਹੀ ਹੁੰਦੀ ਹੈ। ਸੋ, ਇੱਕ ਵਾਰਨਹੀਂ, ਵੱਡੇ ਬਾਦਲਸਾਹਿਬ ਨੇ ਬਥੇਰੇ ਵਾਰੀ ‘ਵੱਡੇ-ਵੱਡੇ’ ਇਉਂ ਹੀ ਭੁੰਜੇ ਲਾਹੇ ੀਆਂ ਪਿਛਲੇ ਮਾਘੀਮੇਲੇ ਉੱਤੇ ਉਹ ਸੁਖਪਾਲ ਸਿੰਘ ਖਹਿਰਾ, ਜਿਸਦਾਬਾਪਬਾਦਲਸਾਹਿਬਦਾਨਜ਼ਦੀਕੀਰਿਹਾ ਤੇ ਸੁੱਚਾ ਸਿੰਘ ਛੋਟੇਪੁਰ, (ਜੋ ਅਕਾਲੀਸਰਕਾਰ ਵਿੱਚ ਮੰਤਰੀ ਰਿਹਾ) ਦਾ ਨਾਂ ਵੀ ਭੁੱਲ ਗਏ ਤੇ ਲਾਗਿਓਂ ਕਿਸੇ ਨੂੰ ਦੋ ਵਾਰ ਪੁੱਛਿਆ। ਉਂਝ ਕਹਿੰਦੇ ਹਨ ਕਿ ਵੱਡੇ ਬਾਦਲਸਾਹਬਦੀਯਾਦਦਸ਼ਤਬੜੀਕਮਾਲਦੀ ਹੈ ਤੇ ਉਹਨਾਂ ਆਪਣੇ ਪਿੰਡਾਂ ਲਾਗਲੇ ਪੁਰਾਣੇ ਸਾਥੀਆਂ ਦੇ ਨਾਂ ਹਾਲੇ ਵੀਚੇਤੇ ਰੱਖੇ ਹੋਏ ਹਨ।ਪਰ ਸਿਆਸੀ ਸਟੇਜ ਦੇ ਰੰਗ ਹੋਰ ਹੁੰਦੇ ਨੇ, ਮੌਕੇ ‘ਤੇ ਹੀ ਪਤਾਚਲਦਾ ਹੈ ਕਿ ਜਦੋਂ ਇਹ ਰੰਗ ਬਦਲਜਾਂਦੇ ਨੇ!
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …