13.8 C
Toronto
Wednesday, September 30, 2026
spot_img
Homeਪੰਜਾਬਜਗਦੀਸ਼ ਭੋਲੇ ਦਾ ਸਾਥੀ ਸੁਖਰਾਜ ਗ੍ਰਿਫਤਾਰ

ਜਗਦੀਸ਼ ਭੋਲੇ ਦਾ ਸਾਥੀ ਸੁਖਰਾਜ ਗ੍ਰਿਫਤਾਰ

ਜਗਦੀਸ਼ ਭੋਲੇ ਦਾ ਸਾਥੀ ਸੁਖਰਾਜ ਗ੍ਰਿਫਤਾਰਸੁਖਰਾਜ ਕੋਲੋਂ ਪੁੱਛਗਿੱਛ ਤੋਂ ਬਾਅਦ ਹੋਣਗੇ ਵੱਡੇ ਖੁਲਾਸੇ
ਜਲੰਧਰ/ਬਿਊਰੋ ਨਿਊਜ਼
ਡਰੱਗ ਤਸਕਰੀ ਵਿਚ ਫੜੇ ਗਏ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਦੇ ਸਾਥੀ ਸੁਖਰਾਜ ਨੂੰ ਇਨਫੋਰਮੈਂਟ ਡਾਇਰੈਕਟੋਰੇਟ ਜਲੰਧਰ ਲੈ ਕੇ ਆਈ ਹੈ। ਸੁਖਰਾਜ ਕੈਨੇਡਾ ਰਹਿੰਦਾ ਸੀ ਤੇ ਉੱਥੇ ਨਸ਼ਾ ਵੇਚਦਾ ਸੀ। ਈ.ਡੀ. ਨੇ ਸਭ ਤੋਂ ਪਹਿਲਾਂ ਸੁਖਰਾਜ ਦਾ ਮੈਡੀਕਲ ਕਰਵਾਇਆ ਤੇ ਫੇਰ ਅਦਾਲਤ ਵਿਚ ਪੇਸ਼ ਕੀਤਾ। ਉਸ ‘ਤੇ ਦੋਸ਼ ਹੈ ਕਿ ਉਹ ਪੰਜਾਬ ਵਿਚ ਜਗਦੀਸ਼ ਭੋਲਾ ਨਾਲ ਮਿਲ ਕੇ ਨਸ਼ਾ ਵੇਚਦਾ ਸੀ। ਈ.ਡੀ. ਦੇ ਸੂਤਰਾਂ ਮੁਤਾਬਕ ਸੁਖਰਾਜ ਤੋਂ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਮੇਂ ਭੋਲਾ ਦੇ ਪੂਰੇ ਪਰਿਵਾਰ ਖ਼ਿਲਾਫ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ। ਜ਼ਿਕਰਯੋਗ ਹੈ ਕਿ ਭੋਲਾ ਉਹੀ ਡਰੱਗ ਤਸਕਰ ਹੈ ਜਿਸ ਨੇ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਦਾ ਕਿੰਗ ਪਿੰਨ ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦੱਸਿਆ ਸੀ ਅਤੇ ਜਿਸ ਤੋਂ ਬਾਅਦ ਈ.ਡੀ. ਨੇ ਮਜੀਠੀਆ ਤੋਂ ਪੁੱਛਗਿੱਛ ਵੀ ਕੀਤੀ ਸੀ।

RELATED ARTICLES
POPULAR POSTS