20 C
Toronto
Monday, September 28, 2026
spot_img
Homeਪੰਜਾਬਬਟਾਲਾ ਨੇੜੇ ਸਕੂਲੀ ਬੱਸ ਆਈ ਅੱਗ ਦੀ ਲਪੇਟ ’ਚ

ਬਟਾਲਾ ਨੇੜੇ ਸਕੂਲੀ ਬੱਸ ਆਈ ਅੱਗ ਦੀ ਲਪੇਟ ’ਚ

ਬਟਾਲਾ ਨੇੜੇ ਸਕੂਲੀ ਬੱਸ ਆਈ ਅੱਗ ਦੀ ਲਪੇਟ ’ਚਸਕੂਲੀ ਬੱਚਿਆਂ ਦਾ ਵਾਲ-ਵਾਲ ਹੋਇਆ ਬਚਾਅ
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਡੀਸੀ ਕੋਲੋਂ ਮੰਗੀ ਰਿਪੋਰਟ
ਬਟਾਲਾ/ਬਿਊਰੋ ਨਿਊਜ਼
ਬਟਾਲਾ ਨੇੜੇ ਸਕੂਲ ਦੀ ਇਕ ਬੱਸ ਅੱਗ ਦੀ ਲਪੇਟ ’ਚ ਆ ਗਈ। ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦਾ ਵਾਲ-ਵਾਲ ਬਚਾਅ ਹੋਇਆ ਹੈ। ਇਹ ਬੱਸ ਕਿਲ੍ਹਾ ਲਾਲ ਸਿੰਘ ਦੇ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਣ ਤੋਂ ਬਾਅਦ ਘਰ-ਘਰ ਛੱਡਣ ਜਾ ਰਹੀ ਸੀ। ਪਿੰਡ ਬਰਕੀਵਾਲ ਦੇ ਨੇੜੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕ ’ਤੇ ਫੈਲੇ ਧੂੰਏਂ ਕਰਕੇ ਡਰਾਈਵਰ ਬੱਸ ’ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਬੱਸ ਖੇਤਾਂ ਵਿਚ ਜਾ ਪਲਟੀ। ਇਸੇ ਦੌਰਾਨ ਬੱਸ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ ਅਤੇ ਨੇੜਲੇ ਪਿੰਡ ਵਾਸੀਆਂ ਨੇ ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਿਨ੍ਹਾਂ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਨ੍ਹਾਂ ਨੂੰ ਬਟਾਲਾ ਅਤੇ ਅੰਮਿ੍ਰਤਸਰ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਵੀ ਮੰਗ ਲਈ ਹੈ।

 

RELATED ARTICLES
POPULAR POSTS