16.2 C
Toronto
Saturday, September 19, 2026
spot_img
Homeਪੰਜਾਬਲਹਿੰਬਰ ਹੁਸੈਨਪੁਰੀ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਰੱਖਿਆ ਆਪਣਾ ਪੱਖ

ਲਹਿੰਬਰ ਹੁਸੈਨਪੁਰੀ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਰੱਖਿਆ ਆਪਣਾ ਪੱਖ

ਲਹਿੰਬਰ ਹੁਸੈਨਪੁਰੀ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਰੱਖਿਆ ਆਪਣਾ ਪੱਖਮੋਹਾਲੀ/ਬਿਊਰੋ ਨਿਊਜ਼
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸਾਹਮਣੇ ਪੇਸ਼ ਹੋਏ। ਲਹਿੰਬਰ ਨੂੰ ਪਤਨੀ ਅਤੇ ਉਸਦੇ ਪਰਿਵਾਰ ਨਾਲ ਹੋਏ ਵਿਵਾਦ ਦੇ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਅੱਜ ਤਲਬ ਕੀਤਾ ਗਿਆ ਸੀ। ਹੁਸੈਨਪੁਰੀ ਨੇ ਸਾਰੇ ਵਿਵਾਦ ਬਾਰੇ ਆਪਣਾ ਪੱਖ ਕਮਿਸ਼ਨ ਅੱਗੇ ਰੱਖਿਆ। ਜਿਸ ਤੋਂ ਬਾਅਦ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਮਹਿਲਾ ਕਮਿਸ਼ਨ ਦੇ ਰੁਖ਼ ਵਿੱਚ ਨਰਮੀ ਆਈ ਹੈ। ਇਸ ਸਬੰਧ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਹੁਸੈਨਪੁਰੀ ਦੀ ਪਤਨੀ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਈ ਅਤੇ ਨਾ ਹੀ ਕੋਈ ਆਪਣਾ ਬਿਆਨ ਭੇਜਿਆ ਹੈ। ਲਹਿੰਬਰ ਦੀ ਪਤਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਸਦੀ ਸ਼ੂਗਰ ਵਧੀ ਹੋਈ ਹੈ। ਉਸ ਵੱਲੋਂ ਫਿਲਹਾਲ ਪੁਲਿਸ ਤੇ ਕਮਿਸ਼ਨ ਨੂੰ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ।
RELATED ARTICLES
POPULAR POSTS