![](https://parvasinewspaper.com/wp-content/uploads/2021/06/Sumit-Malik.jpg)
ਨਵੀਂ ਦਿੱਲੀ/ਬਿਊਰੋ ਨਿਊਜ਼
ਓਲੰਪਿਕਸ ਦੀ ਟਿਕਟ ਹਾਸਲ ਕਰ ਚੁੱਕੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ ਵਿਚ ਕੁਆਲੀਫਾਇਰ ਦੌਰਾਨ ਡੋਪ ਟੈਸਟ ਵਿਚ ਫੇਲ੍ਹ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ। ਟੋਕੀਓ ਖੇਡਾਂ ਦੀ ਸ਼ੁਰੂਆਤ ਤੋਂ ਕੁਝ ਹਫ਼ਤੇ ਪਹਿਲਾਂ ਇਹ ਦੇਸ਼ ਲਈ ਵੱਡੀ ਸ਼ਰਮਨਾਕ ਘਟਨਾ ਹੈ। ਰਾਸ਼ਟਰ ਮੰਡਲ (2018) ਦੇ ਸੋਨ ਤਗਮਾ ਜੇਤੂ ਮਲਿਕ ਨੇ ਬੁਲਗਾਰੀਆ ਵਿੱਚ 125 ਕਿਲੋ ਵਰਗ ਵਿੱਚ ਟੋਕੀਓ ਲਈ ਕੁਆਲੀਫਾਈ ਕੀਤਾ ਸੀ, ਜੋ ਪਹਿਲਵਾਨਾਂ ਲਈ ਕੋਟਾ ਹਾਸਲ ਕਰਨ ਦਾ ਆਖਰੀ ਮੌਕਾ ਸੀ। 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਓਲੰਪਿਕਸ ਵਿੱਚ ਹਿੱਸਾ ਲੈਣ ਦਾ 28 ਸਾਲਾ ਪਹਿਲਵਾਨ ਸੁਮਿਤ ਮਲਿਕ ਦਾ ਸੁਫ਼ਨਾ ਟੁੱਟ ਗਿਆ। ਇਹ ਲਗਾਤਾਰ ਦੂਜਾ ਓਲੰਪਿਕ ਹੈ ਕਿ ਖੇਡਾਂ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਪਹਿਲਾਂ 2016 ਰੀਓ ਓਲੰਪਿਕਸ ਤੋਂ ਕੁੱਝ ਹਫ਼ਤੇ ਪਹਿਲਾ ਨਰਸਿੰਘ ਪੰਚਮ ਯਾਦਵ ਵੀ ਡੋਪਿੰਗ ਜਾਂਚ ਵਿੱਚ ਫੇਲ੍ਹ ਹੋ ਗਿਆ ਸੀ ਤੇ ਉਸ ’ਤੇ ਚਾਰ ਸਾਲ ਲਈ ਪਾਬੰਦੀ ਲੱਗ ਗ