Breaking News
Home / ਭਾਰਤ / ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਹੀ ਰਹੇਗੀ : ਰਾਜਨਾਥ ਸਿੰਘ

ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਹੀ ਰਹੇਗੀ : ਰਾਜਨਾਥ ਸਿੰਘ

ਪੰਡੋਰੀ (ਜੰਮੂ ਕਸ਼ਮੀਰ)/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿ ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਰਹੇਗੀ ਅਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਨਹੀਂ ਰੋਕ ਸਕਦੀ ਹੈ। ਰਾਜਨਾਥ ਸਿੰਘ ਨੇ ਕਿਹਾ,”ਕਸ਼ਮੀਰ ਮੇਰੇ ਦਿਲ ਵਿਚ ਵਸਦਾ ਹੈ ਅਤੇ ਸਰਕਾਰ ਨਾ ਸਿਰਫ਼ ਇਸ ਨੂੰ ਭਾਰਤ ਦੀ ਜੰਨਤ ਬਣਾਉਣਾ ਚਾਹੁੰਦੀ ਹੈ ਸਗੋਂ ਦੁਨੀਆ ਦੇ ਸੈਰ ਸਪਾਟੇ ਵਾਲੀ ਜੰਨਤ ਬਣਾਉਣ ਦਾ ਸੁਫਨਾ ਦੇਖਦੀ ਹੈ।” ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਦਰਾਸ ਸੈਕਟਰ ਵਿਚ 1999 ਦੀ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸਰਹੱਦੀ ਸੜਕ ਸੰਗਠਨ ਵੱਲੋਂ ਸਾਂਬਾ ਜ਼ਿਲ੍ਹੇ ਦੇ ਬਸੰਤਰ ਅਤੇ ਕਠੂਆ ਦੇ ਉਝ ਵਿਚ ਬਣਾਏ ਦੋ ਪੁਲਾਂ ਦਾ ਉਦਘਾਟਨ ਵੀ ਕੀਤਾ।ਉਝ ਦਰਿਆ ‘ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਉਸਾਰਿਆ ਗਿਆ ਹੈ ਜੋ ਬੀਆਰਓ ਵੱਲੋਂ ਹੁਣ ਤਕ ਉਸਾਰਿਆ ਗਿਆ ਸਭ ਤੋਂ ਲੰਬਾ ਪੁਲ ਹੈ।
‘ਅਪਰੇਸ਼ਨ ਵਿਜੈ’ ਦੀ 20ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮਾਂ ਤੋਂ ਬਾਅਦ ਕਠੂਆ ਵਿਚ ਰਾਜਨਾਥ ਸਿੰਘ ਨੇ ਕਿਹਾ, ”ਕਸ਼ਮੀਰ ਦੀ ਸਮੱਸਿਆ ਦਾ ਹੱਲ ਹੋ ਕੇ ਰਹੇਗਾ, ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਹੈ।
ਜੇਕਰ ਗੱਲਬਾਤ ਨਾਲ ਇਸ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਇਸ ਦਾ ਹੱਲ ਕੱਢਣਾ ਜਾਣਦੇ ਹਾਂ।” ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਹਿੰਦਿਆਂ ‘ਅਖੌਤੀ ਆਗੂਆਂ’ ਨੂੰ ਉਨ੍ਹਾਂ ਮਸਲੇ ਦੇ ਹੱਲ ਲਈ ਗੱਲਬਾਤ ਕਰਨ ਦੀਆਂ ਵਾਰ-ਵਾਰ ਅਪੀਲਾਂ ਕੀਤੀਆਂ ਸਨ।ਉਨ੍ਹਾਂ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ਦਾ ਤੇਜ਼ੀ ਨਾਲ ਵਿਕਾਸ ਅਤੇ ਖ਼ੁਸ਼ਹਾਲੀ ਚਾਹੁੰਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਤਾਇਨਾਤ ਫ਼ੌਜੀਆਂ ਨਾਲ ਚਾਹ ਦਾ ਪਿਆਲਾ ਵੀ ਸਾਂਝਾ ਕੀਤਾ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …