17.5 C
Toronto
Sunday, October 5, 2025
spot_img
Homeਭਾਰਤਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਨੂੰ ਮਿਲੇ ਨਵੇਂ ਰਾਜਪਾਲ

ਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਨੂੰ ਮਿਲੇ ਨਵੇਂ ਰਾਜਪਾਲ

ਨਵੀਂ ਦਿੱਲੀ : ਸਰਕਾਰ ਵੱਲੋਂ ਚਾਰ ਸੂਬਿਆਂ ਲਈ ਨਵੇਂ ਗਵਰਨਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਸੰਸਦ ਮੈਂਬਰ ਅਤੇ ਸੁਪਰੀਮ ਕੋਰਟ ਦੇ ਵਕੀਲ ਜਗਦੀਪ ਧਨਖੜ ਦਾ ਨਾਮ ਸ਼ਮਿਲ ਹੈ। ਧਨਖੜ 2003 ਵਿੱਚ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਸਰੀ ਨਾਥ ਤ੍ਰਿਪਾਠੀ ਦੀ ਥਾਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਕਾਰਜਕਾਲ ਅਗਲੇ ਹਫ਼ਤੇ ਸਮਾਪਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 77 ਸਾਲਾ ਆਨੰਦੀਬੇਨ ਪਟੇਲ ਨੂੰ ਉੱਤਰ ਪ੍ਰਦੇਸ਼ ਦੇ ਗਵਰਨਰ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਨਵਰੀ 2018 ਵਿਚ ਮੱਧ ਪ੍ਰਦੇਸ਼ ਦਾ ਗਵਰਨਰ ਲਗਾਇਆ ਗਿਆ ਸੀ।
ਉਨ੍ਹਾਂ ਦੱਸਿਆ ਬਿਹਾਰ ਦੇ ਗਵਰਨਰ ਲਾਲਜੀ ਟੰਡਨ ਦੀ ਨਿਯੁਕਤੀ ਗਵਰਨਰ ਪਟੇਲ ਦੀ ਥਾਂ ਮੱਧ ਪ੍ਰਦੇਸ਼ ਵਿਚ ਕੀਤੀ ਗਈ ਹੈ, ਜਿਨ੍ਹਾਂ ਨੂੰ ਪਿਛਲੇ ਵਰ੍ਹੇ ਅਗਸਤ ਵਿਚ ਬਿਹਾਰ ਦੇ ਗਵਰਨਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਫੱਗੂ ਚੌਹਾਨ ਨੂੰ ਬਿਹਾਰ ਦਾ ਗਵਰਨਰ ਲਾਇਆ ਗਿਆ ਹੈ। ਰਮੇਸ਼ ਬਾਇਸ ਨੂੰ ਕਪਤਾਨ ਸਿੰਘ ਸੋਲੰਕੀ ਦੀ ਥਾਂ ਤ੍ਰਿਪੁਰਾ ਦੇ ਗਵਰਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ 2014 ਤੋਂ ਹਰਿਆਣਾ ਦੇ ਗਵਰਨਰ ਸਨ ਅਤੇ ਹੁਣ ਉਨ੍ਹਾਂ ਦਾ 27 ਜੁਲਾਈ ਤੋਂ ਕਾਰਜਕਾਲ ਖ਼ਤਮ ਹੋ ਰਿਹਾ ਹੈ। ਇਸੇ ਤਰ੍ਹਾਂ ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਸੇਵਾ ਮੁਕਤ ਡਾਇਰੈਕਟਰ ਐਨ. ਰਵੀ ਨੂੰ ਨਾਗਾਲੈਂਡ ਦਾ ਗਵਰਨਰ ਲਾਇਆ ਗਿਆ ਹੈ।

RELATED ARTICLES
POPULAR POSTS