Breaking News
Home / ਭਾਰਤ / ਸੀਪੀਆਈ ਦੇ ਜਨਰਲ ਸਕੱਤਰ ਬਣੇ ਰਾਜ ਸਭਾ ਮੈਂਬਰ ਡੀ.ਰਾਜਾ

ਸੀਪੀਆਈ ਦੇ ਜਨਰਲ ਸਕੱਤਰ ਬਣੇ ਰਾਜ ਸਭਾ ਮੈਂਬਰ ਡੀ.ਰਾਜਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਡੀ. ਰਾਜਾ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐੱਸ. ਸੁਧਾਕਰ ਰੈੱਡੀ ਦੀ ਜਗ੍ਹਾ ਲੈਣ ਵਾਲੇ ਡੀ. ਰਾਜਾ ਨੇ ਕਿਹਾ ਕਿ ‘ਪਿਛਾਂਹਖਿਚੂ’ ਤਾਕਤਾਂ ਖ਼ਿਲਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਕਾਮਰੇਡ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਤਾਨਸ਼ਾਹ’ ਕਾਰਜਕਾਲ ਦੌਰਾਨ ਮੁਲਕ ਬੇਹੱਦ ਗੰਭੀਰ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੱਬੇ ਪੱਖੀ ਬੇਸ਼ੱਕ ਲੋਕ ਸਭਾ ਵਿਚ ਸੀਮਤ ਤਾਕਤ ਬਣ ਕੇ ਰਹਿ ਗਏ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਧਿਰ ਦੇਸ਼ ਵਿਚ ਵੀ ਸੀਮਤ ਹੋ ਗਈ ਹੈ। ਰਾਜਾ ਨੇ ਕਿਹਾ ਕਿ ਇਸ ਦਾ ਇਹ ਅਰਥ ਵੀਂ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪਾਰਟੀ ਦਾ ਵਿਚਾਰਧਾਰਕ ਜਾਂ ਸਿਆਸੀ ਪ੍ਰਭਾਵ ਸਿਮਟ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇਸ਼ ਦੇ ਲੋਕਾਂ ਲਈ ਇਕ ਆਸ ਹੈ। ਡੀ. ਰਾਜਾ ਨੇ ਕਿਹਾ ਕਿ ਖੱਬੇ ਪੱਖੀ ਧਿਰਾਂ ਮੌਜੂਦਾ ਸਰਕਾਰ ਦੀਆਂ ‘ਪਿਛਾਂਹਖਿਚੂ ਨੀਤੀਆਂ’ ਦਾ ਵਿਰੋਧ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਚੋਣ ਜੰਗ ਤਾਂ ਭਾਵੇਂ ਜਿੱਤ ਗਈ ਹੈ ਸਮਾਜਿਕ ਤੇ ਸਿਆਸੀ ਜੰਗ ਨਹੀਂ ਜਿੱਤ ਸਕੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …