ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਵਿਚ ਤਬਦੀਲੀ ਮਗਰੋਂ ਹੁਣ ਕੈਬਨਿਟ ਕਮੇਟੀਆਂ ਵਿਚ ਵੀ ਫੇਰਬਦਲ ਕੀਤਾ ਹੈ। ਇਸ ਦੇ ਤਹਿਤ ਸਮ੍ਰਿਤੀ ਈਰਾਨੀ, ਸਦਾਨੰਦ ਗੌੜਾ ਤੇ ਰਾਜੀਵ ਪ੍ਰਤਾਪ ਰੂਡੀ ਦੀ ਛੁੱਟੀ ਕਰ ਦਿੱਤੀ ਗਈ ਹੈ। ਨਵੇਂ ਫੇਰਬਦਲ ਵਿਚ ਸਮ੍ਰਿਤੀ ਈਰਾਨੀ ਲਈ ਇਹ ਦੋਹਰਾ ਝਟਕਾ ਹੈ। ਕਿਉਂਕਿ ਮੰਤਰੀ ਮੰਡਲ ਤਬਦੀਲੀ ਵਿਚ ਉਹਨਾਂ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਹਟਾ ਕੇ ਟੈਕਸਸਟਾਈਲ ਵਿਚ ਭੇਜ ਦਿੱਤਾ ਗਿਆ ਸੀ। ਉਹ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਵਿਚ ਵਿਸ਼ੇਸ਼ ਇਨਵਾਈਟੀ ਮੈਂਬਰ ਸੀ। ਉਧਰ ਸਦਾਨੰਦ ਗੌੜਾ ਨੂੰ ਸੰਸਦੀ ਮਾਮਲਿਆਂ ਅਤੇ ਆਰਥਿਕ ਮਾਮਲਿਆਂ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਗੌੜਾ ਨੂੰ ਕਾਨੂੰਨ ਮੰਤਰਾਲਾ ਤੋਂ ਹਟਾ ਕੇ ਸਕਿਲ ਡਿਵੈਲਪਮੈਂਟ ਭੇਜਿਆ ਗਿਆ ਹੈ। ਰਾਜੀਵ ਪ੍ਰਤਾਪ ਰੂਡੀ ਨੂੰ ਵੀ ਸੰਸਦੀ ਮਾਮਲਿਆਂ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ।
Check Also
ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ
ਅਮਿਤਾਬ ਬੱਚਨ, ਪੇ੍ਰਮ ਚੋਪੜਾ ਸਮੇਤ ਹੋਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਰਹੀਆਂ ਮੌਜੂਦ ਮੰੁਬਈ/ਬਿਊਰੋ ਨਿਊਜ਼ : …