21 C
Toronto
Saturday, September 13, 2025
spot_img
Homeਭਾਰਤਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ

ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਫੌਜਾਂ ਦਰਮਿਆਨ ਕਸ਼ੀਦਗੀ ਨੂੰ ‘ਛੇਤੀ ਤੋਂ ਛੇਤੀ’ ਖ਼ਤਮ ਕਰਨ ਉਤੇ ਸਹਿਮਤੀ ਦਿੱਤੀ ਹੈ। ਦੋਵਾਂ ਆਗੂਆਂ ਨੇ ਆਪੋ ਆਪਣੇ ਮੁਲਕਾਂ ਦੇ ਵਿਸ਼ੇਸ਼ ਨੁਮਾਇੰਦਿਆਂ ਵਜੋਂ ਸੰਵਾਦ ਰਚਾਉਂਦਿਆਂ ਕਿਹਾ ਕਿ ਦੋਵੇਂ ਧਿਰਾਂ ਵੱਖਰੇਵਿਆਂ ਨੂੰ ਵਿਵਾਦ ਨਹੀਂ ਬਣਨ ਦੇਣਗੀਆਂ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਡੋਵਾਲ ਤੇ ਵੈਂਗ ਨੇ ਟੈਲੀਫੋਨ ਵਾਰਤਾ ਦੌਰਾਨ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਧਿਰਾਂ ਅਸਲ ਕੰਟਰੋਲ ਰੇਖਾ ਦੀ ਨਿਗਰਾਨੀ ਦੇ ਨਾਲ ਇਸ ਦਾ ‘ਸਖ਼ਤੀ ਨਾਲ ਸਤਿਕਾਰ’ ਕਰਨਗੀਆਂ ਤੇ ਅਜਿਹੀ ਕਿਸੇ ਇਕਤਰਫ਼ਾ ਕਾਰਵਾਈ ਤੋਂ ਪ੍ਰਹੇਜ਼ ਕਰਨਗੀਆਂ ਜਿਸ ਨਾਲ ਅਸਲ ਕੰਟਰੋਲ ਰੇਖਾ ਦੀ ਮੌਜੂਦਾ ਸਥਿਤੀ ਵਿਚ ਫੇਰਬਦਲ ਹੋਵੇ। ਵਿਸ਼ੇਸ਼ ਨੁਮਾਇੰਦਿਆਂ ਨੇ ਸਹਿਮਤੀ ਦਿੱਤੀ ਕਿ ਉਹ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਮੁਕੰਮਲ ਬਹਾਲੀ ਲਈ ਆਪਣੀ ਗੱਲਬਾਤ ਨੂੰ ਅੱਗੋਂ ਵੀ ਜਾਰੀ ਰੱਖਣਾ ਯਕੀਨੀ ਬਣਾਉਣਗੇ।

RELATED ARTICLES
POPULAR POSTS