ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਅੱਤਵਾਦੀ ਸਾਜਿਸ਼ ਦੇ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਆਰੋਪੀ ਡੀਐਸਪੀ ਦਵਿੰਦਰ ਸਿੰਘ, ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਈਅਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ, ਰਫੀ ਅਹਿਮਦ ਰਾਠਰ, ਤਨਵੀਰ ਅਹਿਮ ਬਾਨੀ, ਸਈਅਦ ਇਰਫਾਨ ਅਤੇ ਵਕੀਲ ਇਰਫਾਨ ਸ਼ਫੀ ਮੀਰ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਪੁੱਛਗਿੱਛ ਦੌਰਾਨ ਅੱਤਵਾਦੀਆਂ ਨੇ ਮੰਨਿਆ ਕਿ ਉਹ ਲਗਾਤਾਰ ਪਾਕਿਸਤਾਨੀ ਹਾਈਕਮਾਨ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਸਨ। ਹਾਈ ਕਮਿਸ਼ਨ ਦੇ ਇਕ ਅਧਿਕਾਰੀ ਸ਼ਫਾਕਤ ਅਸਿਸਟੈਂਟ ਦੇ ਤੌਰ ‘ਤੇ ਕੰਮ ਕਰਦਾ ਸੀ। ਪਰ ਅਸਲ ਵਿਚ ਉਹ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦੀ ਭਰਤੀ, ਫੰਡਿੰਗ ਅਤੇ ਹਵਾਲਾ ਕਾਰੋਬਾਰ ਦਾ ਜ਼ਰੀਆ ਸੀ। ਇਨ੍ਹਾਂ ਅਧਿਕਾਰੀਆਂ ਨੇ ਦਵਿੰਦਰ ਸਿੰਘ ਨੂੰ ਖੁਫੀਆ ਸੂਚਨਾਵਾਂ ਦੇਣ ਲਈ ਤਿਆਰ ਕੀਤਾ ਸੀ। ਦਵਿੰਦਰ ਵੀ ਇਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਦਾ ਰਹਿੰਦਾ ਸੀ। ਦਵਿੰਦਰ ਸਿੰਘ ਨੂੰ ਲੰਘੀ 11 ਜਨਵਰੀ 2020 ਨੂੰ ਅੱਤਵਾਦੀ ਨਵੀਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
Check Also
ਆਈ.ਪੀ.ਐਲ. ਕਲੋਜਿੰਗ ਸੈਰੇਮਨੀ ’ਚ ਅਪਰੇਸ਼ਨ ਸਿੰਦੂਰ ਨੂੰ ਦਿੱਤੀ ਜਾਵੇਗੀ ਸਲਾਮੀ
ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਚੱਲ …