ਫੇਸਬੁੱਕ ‘ਤੇ ਹੋਏ ਪਿਆਰ ਸਦਕਾ ਪਹੁੰਚ ਗਿਆ ਸੀ ਪਾਕਿਸਤਾਨ
ਮੁੰਬਈ/ਬਿਊਰੋ ਨਿਊਜ਼
ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਛੇ ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਸ ਪਰਤ ਆਇਆ ਹੈ। ਹਾਮਿਦ ਪਾਕਿਸਤਾਨੀ ਲੜਕੀ ਨਾਲ ਫੇਸਬੁੱਕ ਦੇ ਜ਼ਰੀਏ ਹੋਏ ਪਿਆਰ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ 2012 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿ ਦੀ ਸੈਨਿਕ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਹਿਚਾਣ ਪੱਤਰ ਰੱਖਣ ਦੇ ਆਰੋਪ ਵਿਚ 15 ਦਸੰਬਰ 2015 ਨੂੰ ਹਾਮਿਦ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਟਾਰੀ ਸਰਹੱਦ ‘ਤੇ ਹਾਮਿਦ ਨੂੰ ਲੈਣ ਲਈ ਉਸਦੇ ਮਾਤਾ-ਪਿਤਾ ਤੇ ਭਰਾ ਪਹੁੰਚੇ ਸਨ। ਹਾਮਿਦ ਦੀ ਮਾਂ ਮੁੰਬਈ ਦੇ ਇਕ ਕਾਲਜ ਵਿਚ ਵਾਈਸ ਪ੍ਰਿੰਸੀਪਲ ਹੈ। ਜ਼ਿਕਰਯੋਗ ਹੈ ਕਿ ਕਾਬੁਲ ਤੋਂ ਨੌਕਰੀ ਦਾ ਆਫਰ ਆਉਣ ਦੀ ਗੱਲ ਕਹਿ ਕੇ ਹਾਮਿਦ 2012 ਵਿਚ ਮੁੰਬਈ ਤੋਂ ਅਫਗਾਨਿਸਤਾਨ ਗਿਆ ਸੀ। ਇਸ ਤੋਂ ਬਾਅਦ ਉਹ ਫਰਜ਼ੀ ਪਹਿਚਾਣ ਪੱਤਰ ਦਿਖਾ ਕੇ ਪਾਕਿਸਤਾਨ ਪਹੁੰਚ ਗਿਆ ਸੀ ਅਤੇ ਉਸਦੀ ਗਰਲਫਰੈਂਡ ਨੇ ਉਸ ਦੇ ਠਹਿਰਣ ਦਾ ਪ੍ਰਬੰਧ ਕੀਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਫਰਜ਼ੀ ਪਹਿਚਾਣ ਪੱਤਰ ਵੀ ਉਸਦੀ ਗਰਲਫਰੈਂਡ ਨੇ ਹੀ ਬਣਾ ਕੇ ਭੇਜੇ ਸਨ।
Check Also
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ
ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …