![](https://parvasinewspaper.com/wp-content/uploads/2020/11/3-2-300x203.jpg)
15 ਨਵੰਬਰ ਨੂੰ ਵਿਧਾਇਕ ਦਲ ਦੀ ਮੀਟਿੰਗ ਮਗਰੋਂ ਦਾਅਵਾ ਕੀਤਾ ਜਾਵੇਗਾ ਪੇਸ਼
ਪਟਨਾ/ ਬਿਊਰੋ ਨਿਊਜ਼
ਪਟਨਾ ‘ਚ ਅੱਜ ਸੀ ਐਮ ਹਾਊਸ ‘ਚ ਐਨਡੀਏ ਦੇ ਸਹਿਯੋਗੀ ਦਲਾਂ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਨੀਤਿਸ਼ ਕੁਮਾਰ ਨੇ ਦੱਸਿਆ ਕਿ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੇ ਲਈ 15 ਨਵੰਬਰ ਨੂੰ 12.30 ਵਜੇ ਫਿਰ ਤੋਂ ਸਹਿਯੋਗੀ ਦਲਾਂ ਦੀ ਬੈਠਕ ਹੋਵੇਗੀ ਅਤੇ 15 ਨਵੰਬਰ ਐਤਵਾਰ ਨੂੰ ਹੀ ਐਨਡੀਏ ਦੇ ਆਗੂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨੂੰ ਮਿਲਣਗੇ। ਅੱਜ ਹੋਈ ਮੀਟਿੰਗ ‘ਚ ਜਨਤਾ ਦਲ ਯੂਨਾਈਟਿਡ ਵੱਲੋਂ ਨੀਤਿਸ਼ ਕੁਮਾਰ, ਵਿਜੇ ਚੌਧਰੀ, ਵਿਜੇਂਦਰ ਯਾਦਵ ਅਤੇ ਅਸ਼ੋਕ ਚੌਧਰੀ ਨੇ ਹਿੱਸਾ ਲਿਆ। ਭਾਜਪਾ ਵੱਲੋਂ ਸੁਸ਼ੀਲ ਮੋਦੀ, ਨਿੱਤਿਆਨੰਦ ਰਾਏ, ਸੰਜੇ ਜਾਇਸਵਾਲ ਅਤੇ ਹਮ ਪਾਰਟੀ ਆਗੂ ਜੀਤਨ ਮਾਂਝੀ ਸ਼ਾਮਲ ਹੋਏ। ਮੁੱਖ ਮੰਤਰੀ ਨੂੰ ਲੈ ਕੇ ਫੈਸਲਾ ਐਨਡੀਏ ਦੇ ਵਿਧਾਇਕ ਦਲ ਦੀ ਮੀਟਿੰਗ ਵਿਚ ਹੀ ਕੀਤਾ ਜਾਵੇਗਾ।