ਪਹਿਲੀ ਵਾਰ ਨੇਵੀ ਹੈਲੀਕਾਪਟਰ ਸਟ੍ਰੀਮ ‘ਚ ਸ਼ਾਮਲ ਹੋਈਆਂ ਦੋ ਮਹਿਲਾਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਦੋ ਮਹਿਲਾਵਾਂ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਓਬਜ਼ਰਵਰ ਦੇ ਅਹੁਦੇ ‘ਤੇ ਤਾਇਨਾਤ ਕਰਨ ਲਈ ਚੁਣਿਆ ਗਿਆ ਹੈ। ਇਹ ਕਦਮ ਲਿੰਗ-ਬਰਾਬਰੀ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਪਹਿਲੀਆਂ ਮਹਿਲਾ ਅਧਿਕਾਰੀ ਹਨ, ਜੋ ਲੜਾਕੂ ਜਹਾਜ਼ਾਂ ਵਿੱਚ ਤਾਇਨਾਤ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਲਾਵਾਂ ਦਾ ਦਾਖਲਾ ਨਿਸ਼ਚਤ ਵਿੰਗ ਜਹਾਜ਼ਾਂ ਤੱਕ ਸੀਮਤ ਸੀ। ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੇ ਨਾਂ ਸਬ ਲੈਫਟੀਨੈਂਟ ਕੁਮੂਦਿਨੀ ਤਿਆਗੀ ਤੇ ਰੀਤੀ ਸਿੰਘ ਹਨ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …