8.7 C
Toronto
Friday, October 17, 2025
spot_img
Homeਭਾਰਤਦੂਰਦਰਸ਼ਨ 'ਤੇ ਪ੍ਰਚਾਰ ਲਈ ਹੁਣ ਆਨਲਾਈਨ ਹੋਵੇਗੀ ਸਮੇਂ ਦੀ ਵੰਡ

ਦੂਰਦਰਸ਼ਨ ‘ਤੇ ਪ੍ਰਚਾਰ ਲਈ ਹੁਣ ਆਨਲਾਈਨ ਹੋਵੇਗੀ ਸਮੇਂ ਦੀ ਵੰਡ

ਚੋਣ ਕਮਿਸ਼ਨ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਸਿਆਸੀ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ‘ਤੇ ਪ੍ਰਚਾਰ ਲਈ ਸਮੇਂ ਦੀ ਵੰਡ ਹੁਣ ਆਨਲਾਈਨ ਕੀਤੀ ਜਾਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਮਾਲਕੀ ਵਾਲੇ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਦੀ ਮੌਜੂਦਾ ਵਿਵਸਥਾ ‘ਚ ਸੋਧ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸੂਚਨਾ ਟੈਕਨਾਲੋਜੀ ਪਲੈਟਫਾਰਮ ਜ਼ਰੀਏ ‘ਡਿਜੀਟਲ ਏਅਰ ਟਾਈਮ ਵਾਊਚਰ’ ਜਾਰੀ ਕਰਨ ਦੀ ਤਜਵੀਜ਼ ਸ਼ੁਰੂ ਕਰ ਕੇ ਅਜਿਹਾ ਕੀਤਾ ਗਿਆ ਹੈ। ਸਿਆਸੀ ਪਾਰਟੀਆਂ ਨੂੰ ਹੁਣ ਚੋਣਾਂ ਦੌਰਾਨ ‘ਏਅਰ ਟਾਈਮ ਵਾਊਚਰ’ ਲੈਣ ਲਈ ਆਪਣੇ ਕਿਸੇ ਨੁਮਾਇੰਦੇ ਨੂੰ ਨਿੱਜੀ ਤੌਰ ‘ਤੇ ਚੋਣ ਕਮਿਸ਼ਨ ਕੋਲ ਜਾਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਭੇਜਣ ਦੀ ਲੋੜ ਨਹੀਂ ਹੋਵੇਗੀ।

 

RELATED ARTICLES
POPULAR POSTS