ਮ੍ਰਿਤਕ ਪ੍ਰਦੁਮਣ ਦੇ ਪਿਤਾ ਨੇ ਕਿਹਾ, ਆਰੋਪੀ ਨੂੰ ਫਾਂਸੀ ਦੀ ਸਜ਼ਾ ਦਿਓ
ਗੁੜਗਾਵਾਂ/ਬਿਊਰੋ ਨਿਊਜ਼
ਗੁੜਗਾਵਾਂ ਦੇ ਰੇਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਣ ਠਾਕੁਰ ਦੇ ਕਤਲ ਕੇਸ ‘ਚ ਦੋ ਮਹੀਨਿਆਂ ਬਾਅਦ ਨਵਾਂ ਮੋੜ ਆ ਗਿਆ ਹੈ। ਸੀਬੀਆਈ ਨੇ ਅੱਜ ਦੱਸਿਆ ਕਿ ਸਕੂਲ ਦੇ 11ਵੀਂ ਦੇ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੀਬੀਆਈ ਮੁਤਾਬਕ ਆਰੋਪੀ ਵਿਦਿਆਰਥੀ ਨੇ ਪ੍ਰੀਖਿਆ ਟਾਲਣ ਲਈ ਪ੍ਰਦੁਮਣ ਦਾ ਕਤਲ ਕੀਤਾ ਸੀ। ਪ੍ਰਦੁਮਣ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਕੋਈ ਡੂੰਘੀ ਸਾਜਿਸ਼ ਹੈ। ਮ੍ਰਿਤਕ ਪ੍ਰਦੁਮਣ ਦੇ ਪਿਤਾ ਨੇ ਕਿਹਾ ਕਿ ਆਰੋਪੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਚੇਤੇ ਰਹੇ ਕਿ ਪ੍ਰਦੁਮਣ ਠਾਕੁਰ ਦਾ ਲੰਘੀ 8 ਸਤੰਬਰ ਨੂੰ ਕਤਲ ਹੋ ਗਿਆ ਸੀ। ਹਰਿਆਣਾ ਪੁਲਿਸ ਨੇ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਕਤਲ ਕੇਸ ਦਾ ਮੁੱਖ ਆਰੋਪੀ ਬਣਾਇਆ ਸੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …