Home / ਭਾਰਤ / ਮੈਰੀਕਾਮ ਨੇ ਏਸ਼ੀਅਨ ਵੂਮੈਨ ਬਾਕਸਿੰਗ ‘ਚ ਜਿੱਤਿਆ ਸੋਨੇ ਦਾ ਤਮਗਾ

ਮੈਰੀਕਾਮ ਨੇ ਏਸ਼ੀਅਨ ਵੂਮੈਨ ਬਾਕਸਿੰਗ ‘ਚ ਜਿੱਤਿਆ ਸੋਨੇ ਦਾ ਤਮਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜ ਵਾਰ ਵੀ ਵਰਲਡ ਚੈਂਪੀਅਨ ਐਮ.ਸੀ. ਮੈਰੀਕਾਮ ਨੇ ਏਸ਼ੀਅਨ ਵੂਮੈਨ ਬਾਕਸਿੰਗ ਦੇ ਫਾਈਨਲ ਵਿਚ ਜਿੱਤ ਦਰਜ ਕਰਕੇ ਸੋਨੇ ਦਾ ਤਮਗਾ ਜਿੱਤ ਲਿਆ ਹੈ। ਉਹ ਪੰਜ ਸਾਲ ਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚੀ ਸੀ। ਮੈਰੀਕਾਮ ਨੇ ਫਾਈਨਲ ਵਿਚ ਕੋਰੀਆ ਦੀ ਕਿਮ ਹਾਂਗ ਨੂੰ ਹਰਾਇਆ। ਮੈਰੀਕਾਮ ਦੇ ਤਿੰਨ ਬੱਚੇ ਵੀ ਹਨ ਅਤੇ ਉਹ ਰਾਜ ਸਭਾ ਮੈਂਬਰ ਵੀ ਹੈ। ਮੈਰੀਕਾਮ ਦੀ ਸੋਨੇ ਦਾ ਤਮਗਾ ਜਿੱਤਣ ਦੀ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਇਕ ਸਿਲਵਰ ਅਤੇ ਪੰਜ ਕਾਂਸੀ ਦੇ ਤਮਗੇ ਵੀ ਜਿੱਤੇ ਹਨ।

Check Also

ਰੂਸ ਨੇ ਬਣਾਈ ਕਰੋਨਾ ਵੈਕਸੀਨ

ਅਮਰੀਕਾ ਤੇ ਬ੍ਰਿਟੇਨ ਵਰਗੇ ਮੁਲਕ ਹੱਥ ਮਲਦੇ ਰਹਿ ਗਏ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਬੇਟੀ …