Breaking News
Home / ਭਾਰਤ / ਜੰਮੂ ਕਸ਼ਮੀਰ ਦੇ ਤੰਗਧਾਰ ਅਤੇ ਗੁਰੇਜ ਸੈਕਟਰ ਵਿਚ ਫੌਜ ਦੀ ਪੋਸਟ ਬਰਫੀਲੇ ਤੂਫਾਨ ‘ਚ ਘਿਰੀ

ਜੰਮੂ ਕਸ਼ਮੀਰ ਦੇ ਤੰਗਧਾਰ ਅਤੇ ਗੁਰੇਜ ਸੈਕਟਰ ਵਿਚ ਫੌਜ ਦੀ ਪੋਸਟ ਬਰਫੀਲੇ ਤੂਫਾਨ ‘ਚ ਘਿਰੀ

4 ਜਵਾਨ ਹੋ ਗਏ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼
ਉਤਰੀ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨੇੜੇ ਬਰਫੀਲੇ ਤੂਫਾਨ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ 4 ਜਵਾਨ ਸ਼ਹੀਦ ਹੋ ਗਏ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਪਵਾੜਾ ਜ਼ਿਲ੍ਹੇ ਦੇ ਤੰਗਧਾਰ ਇਲਾਕੇ ਵਿਚ ਫੌਜ ਦੀ ਇਕ ਚੌਕੀ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਈ, ਜਿਸ ਵਿਚ 3 ਜਵਾਨ ਸ਼ਹੀਦ ਹੋ ਗਏ ਅਤੇ ਇਕ ਜਵਾਨ ਨੂੰ ਬਚਾ ਲਿਆ ਗਿਆ। ਇਸੇ ਤਰ੍ਹਾਂ ਇਕ ਹੋਰ ਘਟਨਾ ਵਿਚ ਬਾਂਦੀਪੁਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਫੌਜ ਦਾ ਇਕ ਪੈਦਲ ਗਸ਼ਤੀ ਦਲ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਿਆ ਸੀ, ਉਸ ਵਿਚ ਵੀ ਇਕ ਜਵਾਨ ਸ਼ਹੀਦ ਹੋ ਗਿਆ ਹੈ। ਧਿਆਨ ਰਹੇ ਕਿ ਪਿਛਲੇ ਮਹੀਨੇ ਵੀ ਸਿਆਚਿਨ ਗਲੇਸ਼ਅਰ ਵਿਚ ਬਰਫੀਲੇ ਤੂਫਾਨ ਨੇ 6 ਜਵਾਨਾਂ ਦੀ ਜਾਨ ਲੈ ਲਈ ਸੀ, ਜਿਸ ਵਿਚ ਤਿੰਨ ਪੰਜਾਬ ਦੇ ਜਵਾਨ ਸਨ।

Check Also

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ …