Breaking News
Home / ਪੰਜਾਬ / ਚੌਟਾਲਾ ਪਰਿਵਾਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ

ਚੌਟਾਲਾ ਪਰਿਵਾਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ

ਫਾਰਮ ਹਾਊਸ ‘ਤੇ ਈਡੀ ਨੇ ਮਾਰਿਆ ਛਾਪਾ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਖਿਲਾਫ ਸਰਕਾਰ ਹਰਕਤ ਵਿਚ ਆ ਗਈ ਹੈ। ਅੱਜ ਤੇਜਾਖੇੜਾ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ ‘ਤੇ ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ ਦਿੱਤਾ।
ਪਤਾ ਲੱਗਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਈਡੀ ਇਹ ਪੜਤਾਲ ਕਰ ਰਹੀ ਹੈ। ਈਡੀ ਦੀ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਉਨ੍ਹਾਂ ਨਾਲ ਸੀ.ਆਰ.ਪੀ.ਐਫ. ਦੇ ਵੱਡੀ ਗਿਣਤੀ ਜਵਾਨ ਵੀ ਮੌਜੂਦ ਸਨ। ਈਡੀ ਦੀ ਟੀਮ ਨੇ ਤੇਜਾਖੇੜਾ ਫਾਰਮ ਹਾਊਸ ਵਿੱਚ ਬਣੇ ਰਹਾਇਸ਼ੀ ਕੰਪਲੈਕਸ ਦੇ ਅੱਧੇ ਹਿੱਸੇ ਨੂੰ ਅਟੈਚ ਕੀਤਾ। ਇਸ ਦੇ ਨਾਲ ਹੀ 198 ਕਨਾਲ 15 ਮਰਲੇ ਜ਼ਮੀਨ ਵੀ ਅਟੈਚ ਕੀਤੀ ਹੈ। ਇਹ ਕਰਵਾਈ ਈਡੀ ਦੇ ਚੰਡੀਗੜ੍ਹ ਦਫਤਰ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ ‘ਤੇ ਹੋਈ ਹੈ। ਪੂਰੀ ਕਾਰਵਾਈ ਦੌਰਾਨ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ।

Check Also

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਐੱਸ.ਪੀ. ਬਲਜੀਤ ਸਿੰਘ ਨੂੰ ਵੱਡੀ ਰਾਹਤ

ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ ਚੰਡੀਗੜ੍ਹ/ਬਿਊਰੋ ਨਿਊਜ਼ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮ ਐੱਸ.ਪੀ. ਬਲਜੀਤ …