ਭਾਜਪਾ ਨੇ ਕਿਹਾ – ਚਿਦੰਬਰਮ ਬੇਲ ‘ਤੇ ਬਾਹਰ ਰਹਿਣ ਵਾਲਿਆਂ ਦੇ ਕਲੱਬ ‘ਚ ਹੋਏ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਐਨ.ਐਕਸ. ਮੀਡੀਆ ਘੁਟਾਲੇ ਵਿਚ ਆਰੋਪੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਵੀ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਚਿਦੰਬਰਮ ਨੂੰ ਕਿਹਾ ਕਿ ਉਹ ਨਾ ਗਵਾਹਾਂ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਨ ਅਤੇ ਨਾ ਹੀ ਸਬੂਤਾਂ ਨਾਲ ਛੇੜ ਛਾੜ ਕਰਨ। ਅਦਾਲਤ ਨੇ ਇਹ ਵੀ ਕਿਹਾ ਕਿ ਚਿਦੰਬਰਮ ਇਸ ਮਾਮਲੇ ਵਿਚ ਕੋਈ ਵੀ ਬਿਆਨ ਅਤੇ ਇੰਟਰਵਿਊ ਵੀ ਨਹੀਂ ਦੇ ਸਕਣਗੇ। ਜਸਟਿਸ ਆਰ. ਭਾਨੂਮਤੀ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਚਿਦੰਬਰਮ ਅਦਾਲਤ ਦੇ ਕਹਿਣ ਤੋਂ ਬਿਨਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਧਿਆਨ ਰਹੇ ਕਿ ਸਾਬਕਾ ਵਿੱਤ ਮੰਤਰੀ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ 106 ਦਿਨਾਂ ਤੋਂ ਤਿਹਾੜ ਵਿਚ ਬੰਦ ਹਨ।
ਇਸ ਸਬੰਧੀ ਭਾਜਪਾ ਆਗੂ ਸੰਪਿਤ ਪਾਤਰਾ ਨੇ ਕਿਹਾ ਕਿ ਚਿਦੰਬਰਮ ਆਖਰਕਾਰ ਬੇਲ ‘ਤੇ ਬਾਹਰ ਰਹਿਣ ਵਾਲਿਆਂ ਦੇ ਕਲੱਬ ਵਿਚ ਸ਼ਾਮਲ ਹੋ ਗਏ। ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚਿਦੰਬਰਮ ਨੂੰ ਏਨੇ ਦਿਨਾਂ ਤੱਕ ਜੇਲ੍ਹ ਵਿਚ ਰੱਖਣ ਪਿੱਛੇ ਭਾਜਪਾ ਦੀ ਬਦਲੇ ਦੀ ਭਾਵਨਾ ਸਾਫ ਝਲਕਦੀ ਹੈ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …