ਕੁੱਤਿਆਂ ਜ਼ਰੀਏ ਹੋ ਸਕਦੀ ਹੈ ਪੀੜਤਾਂ ਦੀ ਪਛਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਨੇੜੇ ਪਹੁੰਚ ਗਈ ਹੈ ਅਤੇ ਮੌਤਾਂ ਦੇ ਅੰਕੜੇ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ‘ਚ ਗ੍ਰਹਿ ਮੰਤਰਾਲੇ ਦੇ ਸੂਹੀਆ ਕੁੱਤੇ ਵਿਭਾਗ ਨਾਲ ਜੁੜੇ ਕਰਨਲ ਡਾ. ਪੀਕੇ ਚੁਗ ਨੇ ਕਿਹਾ ਕਿ ਮੈਡੀਕਲ ਡਿਟੈਕਸ਼ਨ ਡੌਗਸ ਨੂੰ ਕਰੋਨਾ ਪੀੜਤਾਂ ਦੀ ਪਛਾਣ ਕਰਨ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਲੰਦਨ ‘ਚ ਇਸ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇੱਥੇ ਪਹਿਲਾਂ ਅਜਿਹੇ ਕੁੱਤਿਆਂ ਦੀ ਮਦਦ ਨਾਲ ਕਈ ਤਰ੍ਹਾਂ ਦੇ ਕੈਂਸਰ ਪੀੜਤਾਂ ਦਾ ਪਤਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਕੋਲ ਪੁਲਿਸ ਤੇ ਮਿਲਟਰੀ ਦੀ ਵਰਤੋਂ ‘ਚ ਆਉਣ ਵਾਲੇ ਕੁੱਤਿਆਂ ਨੂੰ ਟ੍ਰੇਨਿੰਗ ਦੇਣ ਦਾ 26 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਮੁਤਾਬਕ ਲੈਬ੍ਰਾਡੋਰ, ਜਰਮਨ ਸ਼ੈਫਰਡ ਤੇ ਬੇਲਜਿਅਨ ਸ਼ੈਫਰਡ ਨਸਲ ਦੇ ਕੁੱਤੇ ਡੌਗ ਮੈਡੀਕਲ ਡਿਟੈਕਸ਼ਨ ਲਈ ਬਿਹਤਰ ਹੋ ਸਕਦੇ ਹਨ।