2.1 C
Toronto
Monday, April 6, 2026
spot_img
Homeਭਾਰਤਕਰੋਨਾ ਵਾਇਰਸ ਨੇ ਧਾਰਿਆ ਭਿਆਨਕ ਰੂਪ

ਕਰੋਨਾ ਵਾਇਰਸ ਨੇ ਧਾਰਿਆ ਭਿਆਨਕ ਰੂਪ

ਦੁਨੀਆ ਭਰ ‘ਚ ਪੀੜਤਾਂ ਦੀ ਗਿਣਤੀ 10 ਲੱਖ 40 ਹਜ਼ਾਰ ਨੂੰ ਅੱਪੜੀ
ਮ੍ਰਿਤਕਾਂ ਦੀ ਗਿਣਤੀ ਵੀ 55 ਹਜ਼ਾਰ ਤੋਂ ਪਾਰ

ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰੀ ਦੁਨੀਆ ਵਿਚ ਫੈਲੀ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਪੂਰੀ ਦੁਨੀਆ ‘ਚ ਕਰੋਨਾ ਵਾਇਰਸ ਨੇ 10 ਲੱਖ 40 ਹਜ਼ਾਰ ਦੇ ਲਗਭਗ ਵਿਅਕਤੀਆਂ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ ਅਤੇ ਵਿਸ਼ਵ ਭਰ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 55 ਹਜ਼ਾਰ ਨੂੰ ਟੱਪ ਚੁੱਕੀ ਹੈ। ਜਦਕਿ ਇਸ ਨਾਮੁਰਾਦ ਬਿਮਾਰੀ ਤੋਂ 2 ਲੱਖ 20 ਹਜ਼ਾਰ ਤੋਂ ਵੱਧ ਵਿਅਕਤੀ ਖਹਿੜਾ ਛੁਡਾ ਕੇ ਤੰਦਰੁਸਤ ਹੋ ਚੁੱਕੇ ਹਨ। ਅਮਰੀਕਾ ਵਿਚ ਇਸ ਸਮੇਂ ਸਥਿਤੀ ਭਿਆਨਕ ਬਣੀ ਹੋਈ ਹੈ ਜਿੱਥੇ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ 45 ਹਜ਼ਾਰ ਨੂੰ ਟੱਪ ਗਈ ਹੈ। ਇੱਥੇ ਇਸ ਮਹਾਮਾਰੀ ਕਾਰਨ 6 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਟਲੀ ‘ਚ 13,000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 1 ਲੱਖ 15 ਹਜ਼ਾਰ ਤੋਂ ਵੱਧ ਵਿਅਕਤੀ ਇਸ ਮਹਾਮਾਰੀ ਦੀ ਲਪੇਟ ‘ਚ ਹਨ। ਸਪੇਨ ਵਿੱਚ 10,000 ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆਈ ਹੈ ਅਤੇ ਸਪੇਨ ਵਿੱਚ ਤੱਕ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 1 ਲੱਖ 17 ਹਜ਼ਾਰ ਤੋਂ ਉਪਰ ਹੈ। ਫਰਾਂਸ ਵਿਚ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਅਤੇ 60 ਹਜ਼ਾਰ ਦੇ ਕਰੀਬ ਵਿਅਕਤੀ ਕਰੋਨਾ ਤੋਂ ਪੀੜਤ ਹਨ। ਭਾਰਤ ਵਿੱਚ ਵੀ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 2600 ਤੋਂ ਵੱਧ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 72 ਤੋਂ ਪਾਰ ਹੋ ਗਿਆ ਹੈ। ਪਾਕਿਸਤਾਨ ਵਿਚ ਵੀ ਕਰੋਨਾ ਤੋਂ ਪੀੜਤ ਮਰੀਜ਼ 2500 ਦੇ ਲਾਗੇ ਪਹੁੰਚ ਗਈ ਹੈ ਤੇ 35 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

RELATED ARTICLES
POPULAR POSTS