6.1 C
Toronto
Friday, May 22, 2026
spot_img
Homeਪੰਜਾਬਮੁਹਾਲੀ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜ਼ ਆਏ ਸਾਹਮਣੇ

ਮੁਹਾਲੀ ‘ਚ ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜ਼ ਆਏ ਸਾਹਮਣੇ

ਪੰਜਾਬ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 49

ਮੋਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਜ਼ਿਲ੍ਹਾ ਮੋਹਾਲੀ ਅੰਦਰ ਪੈਂਦੇ ਪਿੰਡ ਜਗਤਪੁਰਾ ਵਿਖੇ ਦੋ ਹੋਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਅੱਜ ਸਾਹਮਣੇ ਆਏ ਹਨ। ਜਿਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਕਰਦਿਆਂ ਦੱਸਿਆ ਕਿ ਇਹ ਮਰੀਜ਼ ਦਿੱਲੀ ਦੇ ਨਿਜਾਮੂਦੀਨ ਵਿਖੇ ਹੋਈ ਧਾਰਮਿਕ ਇਕੱਤਰਤਾ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ ਜਦਕਿ ਪੰਜਾਬ ਅੰਦਰ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਗਿਣਤੀ ਕੁਲ ਗਿਣਤੀ 49 ਹੋ ਗਈ ਹੈ ਅਤੇ ਹੁਣ ਤੱਕ ਪੂਰੇ ਪੰਜਾਬ ਅੰਦਰ ਕਰੋਨਾ ਵਾਇਰਸ ਨੇ ਪੰਜ ਵਿਅਕਤੀਆਂ ਦੀ ਜਾਨ ਵੀ ਲੈ ਲਈ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਜਗਤਪੁਰਾ ਅੰਦਰ ਇਕ ਕਰੋਨਾ ਪੀੜਤ ਵਿਅਕਤੀ ਮਿਲਿਆ ਸੀ ਅਤੇ ਉਸ ਦਿਨ ਤੋਂ ਹੀ ਜਗਤਪੁਰਾ ਅਤੇ ਫੈਦਾਂ ਪਿੰਡ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS