15 C
Toronto
Saturday, October 18, 2025
spot_img
Homeਭਾਰਤਸੁਪਰੀਮ ਕੋਰਟ ਨੇ ਕਿਹਾ

ਸੁਪਰੀਮ ਕੋਰਟ ਨੇ ਕਿਹਾ

ਜੇਕਰ ਕਿਸੇ ਕਾਰਨ ਕਰਕੇ 30 ਜੂਨ ਤੱਕ ਪੁਰਾਣੇ ਨੋਟ ਨਹੀਂ ਜਮ੍ਹਾਂ ਕਰਵਾ ਸਕੇ ਤਾਂ ਹੋਰ ਮਿਲੇ ਮੌਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜੇਕਰ ਤੁਸੀਂ ਕਿਸੇ ਕਾਰਨ ਕਰਕੇ 30 ਜੂਨ ਤੱਕ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੈਂਕ ਵਿਚ ਜਮ੍ਹਾਂ ਨਹੀਂ ਕਰਾ ਸਕੇ ਤਾਂ ਤੁਹਾਨੂੰ ਇਕ ਹੋਰ ਮੌਕਾ ਮਿਲ ਸਕਦਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਆਰਬੀਆਈ ਨੂੰ ਪੁੱਛਿਆ ਕਿ ਜੋ ਵਿਅਕਤੀ ਨੋਟਬੰਦੀ ਦੌਰਾਨ ਦਿੱਤੇ ਗਏ ਸਮੇਂ ਅਨੁਸਾਰ ਪੁਰਾਣੇ ਨੋਟ ਜਮ੍ਹਾਂ ਨਹੀਂ ਕਰ ਸਕੇ, ਉਹਨਾਂ ਲਈ ਕੋਈ ਵਿੰਡੋ ਕਿਉਂ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਕਾਰਨ ਕਰਕੇ ਪੁਰਾਣੇ ਨੋਟ ਬੈਂਕ ਵਿਚ ਜਮ੍ਹਾਂ ਨਹੀਂ ਕਰ ਸਕੇ, ਉਹਨਾਂ ਦੀ ਸੰਪਤੀ ਸਰਕਾਰ ਖੋਹ ਨਹੀਂ ਸਕਦੀ। ਉਹਨਾਂ ਨੂੰ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਕ ਮਹਿਲਾ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਅਜਿਹੇ ਲੋਕਾਂ ਨੂੰ ਜੇਕਰ ਹੋਰ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਇਸ ਨੂੰ ਗੰਭੀਰ ਮੁੱਦਾ ਮੰਨਿਆ ਜਾਵੇਗਾ। ਸਰਕਾਰ ਨੇ ਸੁਪਰੀਮ ਕੋਰਟ ਦੀਆਂ ਇਨ੍ਹਾਂ ਟਿੱਪਣੀਆਂ ਦਾ ਜਵਾਬ ਦੇਣ ਲਈ ਦੋ ਹਫਤਿਆਂ ਦਾ ਸਮਾਂ ਮੰਗਿਆ ਹੈ।

RELATED ARTICLES
POPULAR POSTS